Chandigarh News: ਚੰਡੀਗੜ੍ਹ ਵਿੱਚ ਗਣਤੰਤਰ ਦਿਵਸ ਮੌਕੇ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਵੱਲੋਂ ਕਈ ਰੂਟ ਬਦਲ ਦਿੱਤੇ ਜਾਣਗੇ।


COMMERCIAL BREAK
SCROLL TO CONTINUE READING

ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਪੁਲਿਸ ਵੱਲੋਂ ਸਵੇਰੇ 9:30 ਵਜੇ ਤੋਂ ਸਵੇਰੇ 10:15 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।


ਪੁਲਿਸ ਟ੍ਰੈਫਿਕ ਐਡਵਾਈਜ਼ਰੀ ਅਨੁਸਾਰ ਸੈਕਟਰ 16 ਤੋਂ 16-17 ਲਾਈਟ ਪੁਆਇੰਟ, ਸੈਕਟਰ 16/17/9/10 ਮਟਕਾ ਚੌਕ, ਸੈਕਟਰ 3/4/9/10 ਨਵਾਂ ਬੈਰੀਕੇਡ ਚੌਕ, ਸੈਕਟਰ 1/3 ਅਤੇ 4 ਚੌਕ ਪੁਰਾਣਾ ਬੈਰੀਕੇਡ ਚੌਕ, ਖੱਬੇ ਵਾਰ ਮੈਮੋਰੀਅਲ ਵੱਲ ਮੁੜੋ, ਵੋਗਨ ਵਿਲਾ ਗਾਰਡਨ, ਸੈਕਟਰ 3 ਤੋਂ ਵਾਰ ਮੈਮੋਰੀਅਲ ਤੋਂ ਬੋਗਨ ਵਿਲਾ ਗਾਰਡਨ ਸੈਕਟਰ 3 ਵੱਲ, ਪੁਰਾਣਾ ਬੈਰੀਕੇਡ ਚੌਕ, ਮਟਕਾ ਚੌਕ ਤੋਂ ਸੱਜਾ ਮੋੜ, ਸੈਕਟਰ 16-17 ਲਾਈਟ ਪੁਆਇੰਟ ਤੋਂ ਖੱਬੇ ਮੋੜ, ਸੈਕਟਰ 17 ਪਰੇਡ ਗਰਾਊਂਡ ਤੋਂ ਸੱਜੇ ਮੋੜ ਨੂੰ ਬੰਦ ਕੀਤਾ ਹੈ।


ਇਹ ਵੀ ਪੜ੍ਹੋ : Chandigarh Mayor Election: ਹਾਈ ਕੋਰਟ 'ਚ ਅੱਜ ਚੰਡੀਗੜ੍ਹ ਪ੍ਰਸ਼ਾਸਨ ਮੇਅਰ ਚੋਣ ਦੀ ਦੱਸੇਗਾ ਨਵੀਂ ਤਾਰੀਕ!


ਗਣਤੰਤਰ ਦਿਵਸ ਦਾ ਰਾਜ ਪੱਧਰੀ ਪ੍ਰੋਗਰਾਮ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਇੱਥੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਉਸ ਲਈ ਅੱਜ ਫੁੱਲ ਡਰੈੱਸ ਰਿਹਰਸਲ ਕਰਵਾਈ ਜਾ ਰਹੀ ਹੈ। ਇਹ ਸਮਾਗਮ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਸੜਕਾਂ 26 ਜਨਵਰੀ ਨੂੰ ਵੀ ਬੰਦ ਰਹਿਣਗੀਆਂ। 26 ਜਨਵਰੀ ਨੂੰ ਮੁੜ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Navjot Sidhu News: ਨਵਜੋਤ ਸਿੰਘ ਸਿੱਧੂ ਅੱਜ ਜਾਣਗੇ ਪਾਕਿਸਤਾਨ, ਸ੍ਰੀ ਕਰਤਾਪੁਰ ਸਾਹਿਬ ਹੋਣਗੇ ਨਤਮਸਤਕ