Chandigarh News: ਚੰਡੀਗੜ੍ਹ ਦੇ ਸੈਕਟਰ-46 ਸਥਿਤ ਮੁਹਾਲੀ ਦੇ ਡੀਐਸਪੀ ਦੇ ਘਰ ਵਿੱਚ ਹੋਈ ਚੋਰੀ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੋ ਚੋਰ ਸਾਈਕਲ 'ਤੇ ਗਲੀ 'ਚ ਘੁੰਮ ਰਹੇ ਹਨ। ਉਹ ਤਾਲਾ ਠੀਕ ਕਰਨ ਦਾ ਹੋਕਾ ਦੇ ਰਹੇ ਹਨ।


COMMERCIAL BREAK
SCROLL TO CONTINUE READING

ਜਦੋਂ ਡੀਐਸਪੀ ਦੀ ਪਤਨੀ ਨੇ ਉਨ੍ਹਾਂ ਨੂੰ ਅਲਮਾਰੀ ਦਾ ਤਾਲਾ ਠੀਕ ਕਰਨ ਲਈ ਕਿਹਾ ਤਾਂ ਬਦਮਾਸ਼ਾਂ ਨੇ ਬੜੀ ਹੀ ਚਲਾਕੀ ਨਾਲ ਡੀਐਸਪੀ ਦੀ ਪਤਨੀ ਨੂੰ ਧੋਖਾ ਦੇ ਕੇ ਅਲਮਾਰੀ ਦਾ ਤਾਲਾ ਠੀਕ ਕਰਨ ਦੇ ਬਹਾਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ। ਦੋਵੇਂ ਬਦਮਾਸ਼ ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ।


ਥਾਣਾ ਬੀਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੈਕਟਰ-34 ਥਾਣੇ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਸੈਕਟਰ-46ਏ ਵਿੱਚ 2 ਨਵੰਬਰ ਨੂੰ ਬਾਅਦ ਦੁਪਹਿਰ ਕਰੀਬ 3.45 ਵਜੇ ਵਾਪਰੀ। ਜਾਣਕਾਰੀ ਅਨੁਸਾਰ ਸ਼ਰਾਰਤੀ ਅਨਸਰ ਤਾਲੇ ਅਤੇ ਚਾਬੀਆਂ ਠੀਕ ਕਰਵਾਉਣ ਲਈ ਗਲੀਆਂ ਵਿੱਚ ਹੋਕਾ ਦੇ ਰਹੇ ਸਨ।


ਉਹ ਸਾਈਕਲ 'ਤੇ ਜਾ ਰਹੇ ਸਨ। ਡੀਐਸਪੀ ਦੀ ਪਤਨੀ ਨੇ ਉਨ੍ਹਾਂ ਨੂੰ ਘਰ ਬੁਲਾਇਆ ਅਤੇ ਅਲਮਾਰੀ ਦਾ ਤਾਲਾ ਠੀਕ ਕਰਨ ਲਈ ਕਿਹਾ। ਉਸ ਸਮੇਂ ਘਰ ਵਿੱਚ ਇੱਕ ਨੌਕਰਾਣੀ ਵੀ ਸੀ। ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਗਹਿਣੇ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ।


ਇਹ ਵੀ ਪੜ੍ਹੋ : Punjab Cabinet Meeting News: ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ


ਡੀਐਸਪੀ ਨਵਨੀਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਚੋਰ ਉਸ ਦੇ ਘਰੋਂ 45.500 ਗ੍ਰਾਮ ਦੀ ਸੋਨੇ ਦੀ ਚੇਨ, 50 ਗ੍ਰਾਮ ਦੀਆਂ ਚਾਰ ਸੋਨੇ ਦੀਆਂ ਚੂੜੀਆਂ, 3.5 ਗ੍ਰਾਮ ਦਾ ਇੱਕ ਜੋੜੀ ਮੁੰਦਰੀ, 12.600 ਗ੍ਰਾਮ ਦੀ ਸੋਨੇ ਦੀ ਚੇਨ, 13 ਗ੍ਰਾਮ ਵਜ਼ਨ ਦੀ ਇੱਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਲੈ ਗਏ ਹਨ। ਚੇਨ, 1.620 ਗ੍ਰਾਮ ਦਾ ਸੋਨੇ ਦਾ ਲਾਕੇਟ, 18 ਕੈਰੇਟ ਦਾ ਹੀਰਾ, 3.20 ਗ੍ਰਾਮ ਹੀਰੇ ਦੀ ਅੰਗੂਠੀ ਅਤੇ 2.780 ਗ੍ਰਾਮ ਵਜ਼ਨ ਦੀ ਸੋਨੇ ਦੀ ਮੁੰਦਰੀ ਚੋਰੀ ਹੋ ਗਈ।


ਇਹ ਵੀ ਪੜ੍ਹੋ : Kapurthala Fire News: ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਸੁਆਹ, ਅੱਗ 'ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼