Chandigarh News: ਟ੍ਰੈਫਿਕ `ਚ ਪਾ ਰਹੇ ਸਨ ਅੜਿੱਕਾ; ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਕੀਤੀ ਵੱਡੀ ਕਾਰਵਾਈ
Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵੀਡੀਓ ਵਾਇਰਲ ਹੋਣ ਮਗਰੋਂ ਕਾਰਵਾਈ ਕਰਦੇ ਹੋਏ ਕਾਰ ਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ਉਤੇ ਸੜਕ ਨਿਯਮਾਂ ਦੀ ਉਲੰਘਣਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਕਾਰਵਾਈ ਕਰਦੇ ਹੋਏ ਕਾਰ ਤੇ ਮੋਟਰਸਾਈਕਲਾਂ ਦੇ ਚਲਾਨ ਕਰ ਦਿੱਤੇ ਹਨ। ਗੌਰਤਲਬ ਹੈ ਕਿ 20 ਜੁਲਾਈ ਨੂੰ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ।
ਇਸ ਵੀਡੀਓ ਵਿੱਚ ਕੁਝ ਕਾਰ ਚਾਲਕ ਤੇ ਮੋਟਰਸਾਈਕਲ ਚਾਲਕ ਸੜਕ ਵਿਚਾਲੇ ਆਪਣੇ ਵਾਹਨ ਖੜ੍ਹੇ ਕਰਕੇ ਟ੍ਰੈਫਿਕ ਵਿੱਚ ਅੜਿੱਕਾ ਪਾ ਰਹੇ ਸਨ। ਵੀਡੀਓ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਧਿਆਨ ਵਿੱਚ ਆਉਣ ਉਤੇ ਪਾਇਆ ਗਿਆ ਕਿ ਇਹ ਵਾਹਨ ਚਾਲਕ ਸੜਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਪੁਲਿਸ ਨੇ ਇਸ ਵੀਡੀਓ ਦੀ ਜਾਂਚ ਕੀਤੀ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਚੰਡੀਗੜ੍ਹ ਦੇ ਸੈਕਟਰ-51 ਤੋਂ ਲੈ ਕੇ ਟ੍ਰੈਫਿਕ ਨਿਯਮਾਂ ਦੀ ਕਈ ਵਾਰ ਉਲੰਘਣਾ ਕੀਤੀ ਗਈ ਤੇ ਸ਼ਹਿਰ ਵਿੱਚ ਸੈਕਟਰ 25/38 ਦੇ ਲਾਈਟ ਪੁਆਇੰਟ ਉਪਰ ਵੀ ਟ੍ਰੈਫਿਕ ਵਿੱਚ ਅੜਿੱਕਾ ਪਾਇਆ ਗਿਆ। ਪੁਲਿਸ ਨੇ ਸਾਰੇ ਵਾਹਨਾਂ ਦੇ ਨੰਬਰ ਟ੍ਰੇਸ ਕਰਕੇ ਵਾਹਨਾਂ ਜਾਂ ਡਰਾਈਵਰਾਂ ਨੂੰ ਬੁਲਾਇਆ।
ਸੈਕਟਰ-29 ਸਥਿਤ ਟ੍ਰੈਫਿਕ ਲਾਈਨ ਵਿੱਚ ਸਾਰੇ ਵਾਹਨਾਂ ਦੇ ਦਸਤਾਵੇਜ ਚੈਕ ਕਰਨ ਤੋਂ ਬਾਅਦ ਚਲਾਨ ਜਾਰੀ ਕਰ ਦਿੱਤੇ ਗਏ। ਟ੍ਰੈਫਿਕ ਪੁਲਿਸ ਨੇ ਖ਼ਤਰਨਾਕ ਡਰਾਈਵਿੰਗ ਤਹਿਤ ਵੀ ਚਲਾਨ ਕੀਤੇ। ਟ੍ਰੈਫਿਕ ਪੁਲਿਸ ਦੇ ਕਹਿਣਾ ਹੈ ਕਿ ਬੋਨਟ ਦੇ ਬਾਹਰ ਨਿਕਲਣ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Gurbani Telecast Row: CM ਭਗਵੰਤ ਮਾਨ ਦਾ ਸਵਾਲ, "ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?"
ਸਾਰੇ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਲੈ ਲਏ ਗਏ ਹਨ। ਅੱਗੇ ਦੀ ਪ੍ਰਕਿਰਿਆ ਲਈ ਚਲਾਨ ਬ੍ਰਾਂਚ ਸੈਕਟਰ-29 ਵਿੱਚ ਹਨ। ਟ੍ਰੈਫਿਕ ਪੁਲਿਸ ਨੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਉਤੇ ਜ਼ੋਰ ਦਿੱਤਾ। ਚੰਡੀਗੜ੍ਹ ਟ੍ਰੈਫਿਕ ਪੁਲਿਸ ਕਿਸੇ ਵੀ ਆਵਾਜਾਈ ਦੀ ਉਲੰਘਣਾ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਰੱਖਦੀ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ