Tomato Price Latest News Today: ਬੀਤੇ ਕਈ ਦਿਨਾਂ ਤੋਂ ਟਮਾਟਰ ਨੇ ਲੋਕਾਂ ਦੇ ਚਹਿਰੇ ਦੇ ਰੰਗ ਉਤਾਰੇ ਹੋਏ ਸਨ ਕਿਉਂਕਿ ਟਮਾਟਰ ਦੇ ਰੇਟ ਅਸਮਾਨ 'ਤੇ ਚੜ੍ਹੇ ਹੋਏ ਸਨ ਪਰ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਖ਼ਰਾਬ ਮੌਸਮ ਕਰਕੇ ਮੰਡੀ 'ਚ ਟਮਾਟਰ ਦੀ ਆਮਦ ਘੱਟ ਹੋ ਰਹੀ ਸੀ ਜਿਸ ਕਰਕੇ ਟਮਾਟਰ ਦੇ ਰੇਟ ਵੱਧ ਰਹੇ ਸਨ।  


COMMERCIAL BREAK
SCROLL TO CONTINUE READING

ਹੁਣ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਮੰਡੀਆਂ 'ਚ ਟਮਾਟਰ ਦੀ ਆਮਦ ਵੱਧਣ ਲੱਗ ਗਈ ਹੈ ਅਤੇ ਇਸ ਕਰਕੇ ਰੇਟਾਂ 'ਚ ਵੱਡੀ ਗਿਰਾਵਟ ਦੇਖੀ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਮੰਡੀ 'ਚ ਅੱਜ ਯਾਨੀ ਵੀਰਵਾਰ ਨੂੰ 25 ਕਿੱਲੋ ਟਮਾਟਰ ਦੀ ਕਰੇਟ 3000 ਰੁਪਏ ਹੋਲਸੇਲ ਦਾਮ 'ਤੇ ਵਿਕੀ ਹੈ।  


ਪਹਿਲਾਂ ਪਿਆਜ਼ ਕਾਰਨ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਸਨ ਪਰ ਹੁਣ ਟਮਾਟਰ ਦੀ ਵਧਦੀ ਕੀਮਤ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਅਜਿਹੇ 'ਚ ਲੋਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਟਮਾਟਰ ਦੀਆਂ ਕੀਮਤ ਹੇਠਾਂ ਆ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਹੁਣ ਇਸ ਸਮੱਸਿਆ ਤੋਂ ਰਾਹਤ ਮਿਲ ਰਹੀ ਹੈ। 


ਚੰਡੀਗੜ੍ਹ ਦੇ ਮਸ਼ਹੂਰ ਵਪਾਰੀ ਵਿਨੋਦ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਜਿੱਥੇ ਕੱਲ੍ਹ ਇੱਕ ਕੈਰੇਟ ਟਮਾਟਰ ਦੀ ਕੀਮਤ 5500 ਰੁਪਏ ਸੀ, ਅੱਜ 3200 ਰੁਪਏ ਪ੍ਰਤੀ ਕੈਰੇਟ ਹੈ।


ਜਿਸ ਅਨੁਸਾਰ ਬੀਤੇ ਕੱਲ੍ਹ 1 ਕਿਲੋ ਟਮਾਟਰ 220 ਰੁਪਏ ਦੇ ਥੋਕ ਦੇ ਹਿਸਾਬ ਨਾਲ ਵਿਕਦਾ ਸੀ, ਜੋ ਕਿ ਅੱਗੇ ਜਾ ਕੇ 250 ਤੋਂ 270 ਰੁਪਏ ਤੱਕ ਆਮ ਲੋਕਾਂ ਨੂੰ ਵਿਕ ਰਿਹਾ ਸੀ। ਅੱਜ ਟਮਾਟਰ ਦਾ ਰੇਟ 100 ਤੋਂ 150 ਰੁਪਏ ਥੋਕ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। 


ਇਹ ਵੀ ਪੜ੍ਹੋ: Chandrayaan 3 Launch News: ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀ ਸਾਹਮਣੇ ਤੋਂ ਦੇਖਣਗੇ ਚੰਦਰਯਾਨ-3 ਦੀ ਲਾਂਚਿੰਗ


(For more news apart from Tomato price latest news today, stay tuned to Zee PHH)