Chandigarh News: 8ਵਾਂ ਆਰਮਡ ਫੋਰਸਿਜ਼ ਵੈਟਰਨਜ਼ ਦਿਵਸ `ਤੇ ਸ਼ਹੀਦ ਹੋਏ ਜਵਾਨਾਂ ਨੂੰ ਕੀਤਾ ਸਿਜਦਾ, ਪ੍ਰਸ਼ਾਸਕ ਵੱਲੋਂ ਬਹਾਦਰ ਫ਼ੌਜੀ ਸਨਮਾਨਿਤ
Chandigarh News: ਚੰਡੀਗੜ੍ਹ ਵਿੱਚ 8ਵਾਂ ਆਰਮਡ ਫੋਰਸਿਜ਼ ਵੈਟਰਨਜ਼ ਦਿਵਸ ਉਤੇ ਸਮਾਗਮ ਕਰਕੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
Chandigarh News (ਪਵਿੱਤ ਕੌਰ): ਚੰਡੀਗੜ੍ਹ ਦੇ ਸੈਕਟਰ-38 ਦੇ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ 8ਵਾਂ ਆਰਮਡ ਫੋਰਸਿਜ਼ ਵੈਟਰਨਜ਼ ਦਿਵਸ ਉਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀਰਤਾ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ।
ਆਰਮਡ ਫੋਰਸਿਜ਼ ਵੈਟਰਨਜ਼ਰ ਦਿਵਸ ਹਰ ਸਾਲ 14 ਜਨਵਰੀ ਨੂੰ ਭਾਰਤ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ ਮਾਰਸ਼ਲ ਕੇਐਮ ਕਰਿਅੱਪਾ ਦੀ 1953 ਵਿੱਚ ਹੋਈ ਸੇਵਾਮੁਕਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਕਾਬਿਲੇਗੌਰ ਹੈ ਕਿ ਕੇਐਮ ਕਰਿਅੱਪਾ ਨੇ 1947 ਦੀ ਜੰਗ ਵਿੱਚ ਭਾਰਤ ਫੌਜ ਦੀ ਅਗਵਾਈ ਕੀਤੀ ਸੀ।
ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਵੱਖ-ਵੱਖ ਸ਼ਖ਼ਸੀਅਤਾਂ ਦੇ ਨਿੱਘੇ ਸਵਾਗਤ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਸ਼ਹਾਦਤ ਦੇਣ ਵਾਲੀਆਂ ਫੌਜੀਆਂ ਨੂੰ ਸਿਜਦਾ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ-ਸਹਿ-ਗ੍ਰਹਿ ਸਕੱਤਰ ਦੇ ਸਲਾਹਕਾਰ ਨਿਤਿਨ ਯਾਦਵ ਨੇ ਲੋਕ ਭਲਾਈ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਬਨਵਾਰੀ ਲਾਲ ਪੁਰੋਹਿਤ ਨੇ ਅਨੁਸਾਸ਼ਨ ਦੇ ਮਹੱਤਵ ਉਪਰ ਜ਼ੋਰ ਦਿੰਦੇ ਹੋਏ ਭਾਰਤੀ ਫ਼ੌਜ ਦੇ ਗੌਰਵਮਈ ਇਤਿਹਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫ਼ੌਜੀਆਂ ਦੇ ਪਰਿਵਾਰਾਂ ਦੀ ਹੌਸਲਾ ਅਫਜ਼ਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਗਜ਼ਾਂ ਤੋਂ ਸੇਵਾਮੁਕਤੀ ਤੋਂ ਬਾਅਦ ਵੀ ਦੇਸ਼ ਅਤੇ ਮਨੁੱਖਤਾ ਦੀ ਸੇਵਾ ਜਾਰੀ ਰੱਖਣ ਦੀ ਅਪੀਲ ਕੀਤੀ।
ਤੰਦਰੁਸਤ ਸਿਹਤ ਉਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਤਜਰਬੇਕਾਰ ਲੋਕ ਨੌਜਵਾਨ ਪੀੜ੍ਹੀ ਲਈ ਆਦਰਸ਼ ਬਣਨ। ਜ਼ਿਲ੍ਹਾ ਸੈਨਿਕ ਕਲਿਆਣ ਅਧਿਕਾਰੀ ਸ੍ਰੀਮਤੀ ਪਾਲਿਕਾ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ 15 ਜਨਵਰੀ 2024 ਨੂੰ ਸ਼ਿਕਾਇਤ ਨਿਵਾਰਣ ਕੈਂਪ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : Ludhiana Car Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਘਰ 'ਚ ਵੜੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਅਜਿਹੇ ਪ੍ਰੋਗਰਾਮਾਂ ਨਾਲ ਸਸ਼ਤਰ ਬਲਾਂ ਦੇ ਮੁਲਾਜ਼ਮਾਂ ਅਤੇ ਦਿੱਗਜ਼ਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮੁੱਦਿਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲੇਗਾ। ਸ਼ਿਕਾਇਤ ਨਿਵਾਰਣ ਮੀਟਿੰਗ 14 ਫਰਵਰੀ 2024 ਨੂੰ ਨਿਰਧਾਰਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Delhi Weather Update: ਦਿੱਲੀ NCR 'ਚ ਕੜਾਕੇ ਦੀ ਠੰਡ, ਪੂਰੇ ਇਲਾਕੇ ਵਿੱਚ ਜ਼ੀਰੋ ਵਿਜ਼ੀਬਿਲਟੀ, ਪੜ੍ਹੋ- ਮੌਸਮ ਅਪਡੇਟ