Chandigarh News: ਜ਼ੀ ਨਿਊਜ਼ ਆਪ੍ਰੇਸ਼ਨ ਦਵਾਈ ਦਾ ਅਸਰ; ਪ੍ਰਸ਼ਾਸਕ ਨੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਨੂੰ ਦਿੱਤੀ ਹਰੀ ਝੰਡੀ
Chandigarh News: ZEE MEDIA ਦੇ ਖੁਲਾਸੇ ਤੋਂ ਬਾਅਦ ਹੁਣ ਚੰਡੀਗੜ੍ਹ ਹੈਲਥ ਅਲਰਟ ਤੋਂ ਬਾਅਦ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
Chandigarh News (ਮਨੋਜ ਜੋਸ਼ੀ): ਜ਼ੀ ਮੀਡੀਆ ਦੇ ਆਪ੍ਰੇਸ਼ਨ ਦਵਾਈ... ਵਿੱਚ ਹੋਏ ਖ਼ੁਲਾਸੇ ਉਪਰ ਰਾਜਪਾਲ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ) ਸੈਕਟਰ-16 ਵਿੱਚ ਡਾਕਟਰਾਂ ਵੱਲੋਂ ਪੈਸੇ ਲੈ ਕੇ ਮੈਡੀਸਨ ਲਿਖਣ ਦਾ ਜੋ ਘਪਲਾ ਸਾਹਮਣੇ ਆਇਆ ਹੈ, ਉਸ ਨੂੰ ਲੈ ਕੇ ਹਰ ਪਹਿਲੂ ਤੋਂ ਜਾਂਚ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਗੋਰਖਧੰਦੇ ਵਿੱਚ ਜੋ ਹੋਰ ਡਾਕਟਰ ਹਨ, ਉਨ੍ਹਾਂ ਦਾ ਪਤਾ ਲਗਾਇਆ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਵਿਜੀਲੈਂਸ ਬਿਊਰੋ ਤੋਂ ਕਰਵਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਹੀ ਇਸ ਪ੍ਰਕਾਰ ਦੀ ਹਰਕਤ ਗਰੀਬ ਅਤੇ ਲਾਚਾਰ ਮਰੀਜ਼ਾਂ ਨਾਲ ਡਾਕਟਰ ਨਾ ਕਰ ਸਕਣ।
ਕਾਬਿਲੇਗੌਰ ਹੈ ਕਿ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖ ਕੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ ਜਿਸ ਨੂੰ ਲੈ ਕੇ ਡਾਕਟਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਉੱਤੇ ਅਕਸਰ ਮਿਲੀਭੁਗਤ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ ਪਰ ਇਸ ਮਾਮਲੇ ਨੂੰ ਲੈ ਕੇ ''ਜ਼ੀ ਪੰਜਾਬ ਹਰਿਆਣਾ ਹਿਮਾਚਲ'' (ZEE MEDIA, ZEE PHH) ਵੱਲੋਂ ਇੱਕ ਪੜਤਾਲ ਕੀਤੀ ਹੈ ਜਿਸ ਨੂੰ 'OPERATION ਦਵਾਈ' ਨਾਂ ਦਿੱਤਾ ਗਿਆ ਸੀ।
ਇਸ ਪੜਤਾਲ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਦੀ ਮਿਲੀ ਭੁਗਤ ਦਾ ਖੁਲਾਸਾ ਕੀਤਾ ਗਿਆ ਸੀ। ZEE MEDIA ਦੇ ਖੁਲਾਸੇ ਤੋਂ ਬਾਅਦ ਹੁਣ ਚੰਡੀਗੜ੍ਹ ਹੈਲਥ ਅਲਰਟ ਹੋ ਗਈ ਹੈ ਅਤੇ ਇਸ ਤੋਂ ਬਾਅਦ ਹੁਣ 3 ਡਾਕਟਰਾਂ 'ਤੇ ਗਾਜ ਡਿੱਗੀ ਹੈ। ਹੁਣ ਆਪ੍ਰੇਸ਼ਨ ਦਵਾਈ ਦਾ ਵੱਡਾ ਅਸਰ ਦਿੱਸਿਆ ਹੈ।
ਇਹ ਵੀ ਪੜ੍ਹੋ : Lawrence Bishnoi Jail Interview Updates: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ 2 FIR ਦਰਜ
ਹੁਣ ਤਿੰਨ ਡਾਕਟਰਾਂ 'ਤੇ ਗੰਭੀਰ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਸਕੱਤਰ ਸਿਹਤ ਅਜੈ ਚਗੇਟੀ ਦੀ ਤਰਫੋਂ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.)-16 ਦੇ ਆਰਥੋ ਵਿਭਾਗ ਦੇ ਮੈਡੀਕਲ ਅਫਸਰ ਡਾ. ਅਮਨ ਸੂਦ ਨੂੰ ਵਾਪਸ ਹਰਿਆਣਾ ਭੇਜ ਦਿੱਤਾ ਗਿਆ ਹੈ, ਉਹ ਚੰਡੀਗੜ੍ਹ ਵਿਖੇ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈਲਅਤੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਠੇਕੇ ’ਤੇ ਕੰਮ ਕਰਨ ਵਾਲੇ ਆਰਥੋ ਵਿਭਾਗ ਨੇ ਡਾਕਟਰ ਹਿਤੇਸ਼ ਨੂੰ ਬਰਖਾਸਤ ਕਰ ਦਿੱਤਾ ਹੈ। ਇੱਕ ਹੋਰ ਡਾਕਟਰ ਮਨੋਜ ਵਰਮਾ ਨੂੰ ਹਸਪਤਾਲ ਤੋਂ ਮਨੀਮਾਜਰਾ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਕੜਾਕੇ ਦੀ ਠੰਡ ਨੇ ਲੋਕਾਂ ਦੇ ਕੱਢੇ ਵੱਟ, ਕਈ ਜ਼ਿਲ੍ਹਿਆਂ 'ਚ ਟੁੱਟਿਆ ਰਿਕਾਰਡ