Zirakpur School Student Accident/ਕੁਲਦੀਪ ਸਿੰਘ: ਪੰਜਾਬ ਵਿੱਚ ਸੜਕ ਹਾਦਸੇ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਐਕਟਿਵਾ 'ਤੇ ਜਾ ਰਹੀ ਵਿਦਿਆਰਥਣ ਨੂੰ ਇੱਕ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਦਰਅਸਲ ਇਹ ਹਾਦਸਾ ਜ਼ੀਰਕਪੁਰ ਦੇ ਸਿੰਘਪੁਰ ਚੌਂਕ 'ਤੇ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਹੈ।


COMMERCIAL BREAK
SCROLL TO CONTINUE READING

ਵਿਦਿਆਰਥਣ ਅਨੰਨਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਨੰਨਿਆ ਮਾਨਵ ਮੰਗਲ ਸਕੂਲ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ। ਜ਼ੀਰਕਪੁਰ-ਅੰਬਾਲਾ ਰੋਡ 'ਤੇ ਸਥਿਤ ਸਿੰਘਪੁਰਾ ਲਾਈਟ ਪੁਆਇੰਟ ਨੇੜੇ ਹਾਦਸਾ ਵਾਪਰਿਆ ਹੈ। ਐਕਟਿਵਾ 'ਤੇ ਸਵਾਰ ਸਕੂਲੀ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋLok Sabha Elections 2024: ਲੋਕ ਸਭਾ ਚੋਣਾਂ ਦੇ 7 ਵੇਂ ਗੇੜ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ, 1 ਜੂਨ ਨੂੰ ਹੋਵੇਗੀ ਆਖਰੀ ਗੇੜ ਦੀ ਚੋਣ 


ਇਹ ਹਾਦਸਾ ਗੁਲਿਸਤਾਨ ਪੈਲੇਸ ਦੇ ਸਾਹਮਣੇ ਸਿੰਘਪੁਰਾ ਚੌਕ ਦੇ ਪਿੱਛੇ ਵਾਪਰਿਆ। ਫਲਾਈਓਵਰ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ਕਾਰਨ ਸੜਕ ਕੱਟ ਦਿੱਤੀ ਗਈ ਹੈ। ਮੋੜ ਮੋੜਦੇ ਸਮੇਂ ਇਹ ਹਾਦਸਾ ਵਾਪਰਿਆ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੇਬਾਰਾਂ ਨਾਲ ਭਰਿਆ ਟਰੱਕ ਬੱਦੀ ਤੋਂ ਅੰਬਾਲਾ ਜਾ ਰਿਹਾ ਸੀ।