CM Bhagwant mann and Sukhbir Badal News: ਕੋਟਕਪੂਰਾ ਗੋਲੀ ਕਾਂਡ (Kotkapura firing incident) ਨੂੰ ਲੈ ਕੇ ਸੀਐਮ ਭਗਵੰਤ ਮਾਨ (CM Bhagwant mann) ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਿੱਚ ਸ਼ਬਦੀ ਜੰਗ ਕਾਫੀ ਹੋ ਤੇਜ਼ ਹੋ ਗਈ ਹੈ। ਸੁਖਬੀਰ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਦਾਖ਼ਲ ਚਾਰਜਸ਼ੀਟ ਤੋਂ ਬਾਅਦ ਮਾਨ ਸਰਕਾਰ ਉਤੇ ਬਦਲਾਖੋਰੀ ਦੇ ਦੋਸ਼ ਲਗਾਏ ਹਨ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਕਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਐਸਆਈਟੀ ਦਾ ਕੋਈ ਮੈਂਬਰ ਸਰਕਾਰ ਤੋਂ ਹੁਕਮ ਨਹੀਂ ਲਵੇਗਾ। ਜਦਕਿ ਸੀਐਮ ਮਾਨ ਕਹਿ ਰਹੇ ਹਨ ਕਿ ਉਹ ਬਾਦਲਾਂ ਨੂੰ ਅੰਦਰ ਕਰਵਾਉਣਗੇ। ਸੁਖਬੀਰ ਬਾਦਲ ਨੇ ਸਵਾਲ ਖੜ੍ਹੇ ਕੀਤੇ ਕਿ ਸੀਐਮ ਮਾਨ ਨੂੰ ਕਿਸ ਤਰ੍ਹਾਂ ਪਤਾ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੀ ਕਰ ਰਹੀ ਹੈ।


ਕੋਟਕਪੂਰਾ ਗੋਲੀਕਾਂਡ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤੱਕ ਜੋ ਲੋਕ ਆਪਣਾ ਸਭ ਕੁਝ ਕੁਰਬਾਨ ਕਰਨ ਦੀਆਂ ਗੱਲਾਂ ਕਰਦੇ ਸਨ, ਹੁਣ ਫਰੀਦਕੋਟ ਦੀ ਅਦਾਲਤ ਵਿੱਚ ਜਾਣ ਤੋਂ ਡਰ ਰਹੇ ਹਨ। ਸੀਐਮ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਸਰਕਾਰ ਨਹੀਂ ਹੈ। ਪਹਿਲਾਂ ਸਰਕਾਰਾਂ ਮਹਿਲਾਂ 'ਚ ਰਹਿੰਦੀਆਂ ਸਨ। ਨਾ ਤਾਂ ਲੋਕਾਂ ਵਿੱਚ ਆਉਂਦੇ ਸਨ ਤੇ ਨਾ ਹੀ ਆਮ ਲੋਕਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਪੰਜਾਬ ਦੇ ਲੋਕਾਂ ਨੇ ਸਾਡੇ 'ਚ ਭਰੋਸਾ ਜ਼ਾਹਿਰ ਕੀਤਾ ਅਤੇ ਸਾਨੂੰ ਪੂਰੇ ਦਿਲ ਨਾਲ ਵੋਟ ਦਿੱਤੀ। ਇਸ ਲਈ ਹੁਣ ਅਸੀਂ ਵੀ 3 ਕਰੋੜ ਲੋਕਾਂ ਲਈ ਦਿਲ ਖੋਲ੍ਹ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਹਰ ਪਾਈ ਦਾ ਹਿਸਾਬ ਲਿਆ ਜਾਵੇਗਾ।


ਇਹ ਵੀ ਪੜ੍ਹੋ : Lawrence Bishnoi Interview: 'ਮੇਰੀ ਜ਼ਿੰਦਗੀ ਦਾ ਇੱਕ ਹੀ ਮਕਸਦ-ਸਲਮਾਨ ਖਾਨ ਨੂੰ ਮਾਰਨਾ', ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਬਿਆਨ


ਦੂਜੇ ਪਾਸੇ ਸੂਬੇ ਵਿੱਚ ਕਾਂਗਰਸੀ ਆਗੂਆਂ ਉਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਮਾਨ ਨੇ ਕਿਹਾ, ਕੀ ਮੈਂ ਸੁੰਦਰ ਸ਼ਿਆਮ ਨੂੰ ਇੱਕ ਕਰੋੜ ਰੁਪਏ ਲੈ ਕੇ ਵਿਜੀਲੈਂਸ ਕੋਲ ਜਾਣ ਲਈ ਕਿਹਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰ ਰਹੇ। ਐਸਆਈਟੀ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਮਾਨ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਵਿੱਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ। ਬੇਅਦਬੀ ਕਰਨ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਜੇਕਰ ਇਹ ਬੇਕਸੂਰ ਹੈ ਤਾਂ ਡਰਨ ਦੀ ਕੀ ਗੱਲ ਹੈ।


ਇਹ ਵੀ ਪੜ੍ਹੋ : ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਹਰਜੋਤ ਬੈਂਸ ਤੇ IPS ਜੋਤੀ ਯਾਦਵ; ਤਾਰੀਕ ਦਾ ਹੋਇਆ ਐਲਾਨ