CNG-PNG Prices in Delhi: ਦਿੱਲੀ 'ਚ ਸ਼ਨਿੱਚਰਵਾਰ ਨੂੰ CNG ਅਤੇ ਪਾਈਪ ਵਾਲੀ ਰਸੋਈ ਗੈਸ ਦੀਆਂ ਕੀਮਤਾਂ 'ਚ 6 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ ਦਿੱਲੀ ਵਿੱਚ CNG ਅਤੇ ਪਾਈਪ ਵਾਲੀ ਰਸੋਈ ਗੈਸ ਸਸਤੀ ਹੋ ਜਾਵੇਗੀ। ਇਸ ਤੋਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕੁਦਰਤੀ ਗੈਸ ਦੀਆਂ ਕੀਮਤਾਂ ਦਾ ਫਾਰਮੂਲਾ ਬਦਲਿਆ ਹੈ। ਕੀਮਤਾਂ ਵਿੱਚ ਤਾਜ਼ਾ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਹੁਣ 79.56 ਰੁਪਏ ਤੋਂ ਘੱਟ ਕੇ 73.59 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।


COMMERCIAL BREAK
SCROLL TO CONTINUE READING

ਕੀਮਤਾਂ 'ਚ ਗਿਰਾਵਟ ਨਾਲ ਦਿੱਲੀ 'ਚ ਘਰੇਲੂ ਵਰਤੋਂ ਵਾਲੀ ਗੈਸ ਯਾਨੀ ਪੀਐਨਜੀ ਦੀਆਂ ਕੀਮਤਾਂ 53.59 ਰੁਪਏ ਪ੍ਰਤੀ ਐੱਸਸੀਐੱਮ ਤੋਂ ਘੱਟ ਕੇ 48.59 ਰੁਪਏ ਪ੍ਰਤੀ ਐੱਸਸੀਐੱਮ ਹੋ ਗਈਆਂ ਹਨ। ਪਿਛਲੇ ਦੋ ਸਾਲਾਂ 'ਚ ਕੀਮਤਾਂ 'ਚ 80 ਫੀਸਦੀ ਵਾਧੇ ਤੋਂ ਬਾਅਦ ਸੀਐੱਨਜੀ ਦੀਆਂ ਕੀਮਤਾਂ 'ਚ ਹਾਲ ਹੀ 'ਚ ਕੀਤੀ ਗਈ ਕਟੌਤੀ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਅਪ੍ਰੈਲ 2021 ਤੋਂ ਦਸੰਬਰ 2022 ਵਿਚਕਾਰ ਸੀਐਨਜੀ ਦੀਆਂ ਕੀਮਤਾਂ 15 ਵਾਰ ਇਜ਼ਾਫਾ ਕੀਤਾ ਗਿਆ ਸੀ। ਇਸ 'ਚ 36.16 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 83 ਫ਼ੀਸਦੀ ਦਾ ਵਾਧਾ ਹੋਇਆ ਸੀ। ਹਾਲਾਂਕਿ ਕੁਦਰਤੀ ਗੈਸ ਦੀ ਕੀਮਤ ਦੇ ਫਾਰਮੂਲੇ 'ਚ ਹਾਲ ਹੀ ਵਿੱਚ ਬਦਲਾਅ ਦੇ ਨਾਲ ਗਾਹਕਾਂ ਨੂੰ ਹੁਣ ਉੱਚ CNG ਕੀਮਤਾਂ ਦਾ ਫਾਇਦਾ ਹੋਇਆ ਹੈ।


ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ। ਨਵੇਂ ਫਾਰਮੂਲੇ ਦੇ ਮੁਤਾਬਕ ਹੁਣ ਘਰੇਲੂ ਬਾਜ਼ਾਰ 'ਚ ਕੁਦਰਤੀ ਗੈਸ ਦੀਆਂ ਕੀਮਤਾਂ ਭਾਰਤੀ ਕਰੂਡ ਬਾਸਕੇਟ 'ਤੇ ਆਧਾਰਿਤ ਹੋਣਗੀਆਂ। ਇਸ ਲਈ ਪਿਛਲੇ ਇੱਕ ਮਹੀਨੇ ਦੀ ਕੀਮਤ ਨੂੰ ਆਧਾਰ ਬਣਾਇਆ ਜਾਵੇਗਾ। ਇਸ ਕਾਰਨ ਪੀਐਨਜੀ ਦੀ ਕੀਮਤ ਵਿੱਚ 10 ਫੀਸਦੀ ਅਤੇ ਸੀਐਨਜੀ ਦੀ ਕੀਮਤ ਵਿੱਚ 9 ਫੀਸਦੀ ਦੀ ਕਟੌਤੀ ਦਾ ਅਨੁਮਾਨ ਲਗਾਇਆ ਗਿਆ ਸੀ।


ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."


ਇਸ ਦੇ ਨਾਲ ਹੀ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ CNG ਅਤੇ PNG ਦੀ ਸਪਲਾਈ ਕਰਨ ਵਾਲੀ ਕੰਪਨੀ ਮਹਾਨਗਰ ਗੈਸ ਲਿਮਟਿਡ (MGL) ਨੇ CNG ਦੀ ਕੀਮਤ 'ਚ 8 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕੀਤੀ ਹੈ। ਜਦਕਿ ਪੀਐਨਜੀ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਦੂਜੇ ਪਾਸੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸੀਐਨਜੀ-ਪੀਐਨਜੀ ਸਪਲਾਈ ਕਰਨ ਵਾਲੀ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਟੋਟਲ ਗੈਸ ਨੇ ਵੀ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 8.13 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ 5.06 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ।


ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ