ਦਿੱਲੀ : ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਦੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ, 14 ਅਗਸਤ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ ਰਿਕਾਰਡ 1007 ਮੌਤਾਂ ਹੋਇਆ ਨੇ, ਦੇਸ਼ ਵਿੱਚ ਇੱਕ ਵਾਰ ਮੁੜ ਤੋਂ 60 ਹਜ਼ਾਰ ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, 24 ਘੰਟੇ ਦੇ ਅੰਦਰ 64,553 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ  24,61,191 ਪਹੁੰਚ ਗਿਆ ਹੈ 


COMMERCIAL BREAK
SCROLL TO CONTINUE READING

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ


ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ 17,51,556 ਲੋਕ ਹੁਣ ਤੱਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਨੇ, ਦੇਸ਼ ਵਿੱਚ ਰਿਕਵਰੀ ਰੇਟ 70 ਫ਼ੀਸਦੀ ਤੋਂ ਵਧ ਦਰਜ ਕੀਤੀ ਗਈ ਹੈ, ਜਦਕਿ 6,61,595 ਲੋਕਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ 


ਦੇਸ਼ ਵਿੱਚ ਮੌਤ ਦਾ ਅੰਕੜਾ 


ਭਾਰਤ ਵਿੱਚ ਮੌਤ ਦਾ ਅੰਕੜਾ 50 ਹਜ਼ਾਰ ਦੇ ਕਰੀਬ ਪਹੁੰਚ ਚੁੱਕਾ ਹੈ, ਦੇਸ਼ ਵਿੱਚ ਹੁਣ ਤੱਕ  48,040 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ,ਦੇਸ਼ ਵਿੱਚ ਕੋਰੋਨਾ ਮਾਮਲੇ ਵਧਣ ਦੀ ਰਫ਼ਤਾਰ ਵੀ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਬਣੀ ਹੋਈ ਹੈ,ਹਾਲਾਂਕਿ ਮੌਤ  ਦਰ  1.96 ਫ਼ੀਸਦੀ ਹੋ ਗਈ ਹੈ