ਦਿੱਲੀ : ਜੇਕਰ ਤੁਹਾਨੂੰ ਲੱਗ ਦਾ ਹੈ ਕਿ ਕੋਰੋਨਾ ਵਾਇਰਸ (Corona Virus) ਕਮਜ਼ੋਰ ਪੈ ਗਿਆ ਹੈ ਅਤੇ ਤੁਹਾਨੂੰ ਹੁਣ ਇਸ ਦਾ ਖ਼ਤਰਾ ਨਹੀਂ ਹੈ ਤਾਂ ਤੁਸੀਂ ਗ਼ਲਤ ਹੋ, ਵਿਸ਼ਵ ਸਿਹਤ ਜਥੇਬੰਦੀ  (WHO) ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਲਈ ਨਵੇਂ ਅਤੇ ਖ਼ਤਰਨਾਕ ਗੇੜ ਦੀ ਚਿਤਾਵਨੀ ਦਿੱਤੀ ਹੈ


COMMERCIAL BREAK
SCROLL TO CONTINUE READING

WHO ਦੇ ਮੁਖੀ ਟ੍ਰੇਡੋਸ ਐਡਹੋਮ ਘੇਬਯੇਯਿਯਸ (Tedros Adhanom Ghebreyesus) ਨੇ ਸ਼ੁੱਕਰਵਾਰ ਨੂੰ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੁਨੀਆ ਮਹਾਂਮਾਰੀ ਦੇ ਇੱਕ ਨਵੇਂ ਖ਼ਤਰਨਾਕ ਗੇੜ ਵਿੱਚ ਹੈ, ਜ਼ਿਆਦਾਤਰ ਲੋਕ ਘਰਾਂ ਵਿੱਚ ਬੰਦ ਰਹਿ ਕੇ ਤੰਗ ਆ ਗਏ ਨੇ ਪਰ ਹਾਲਾਤ ਹੁਣ ਵੀ ਸੁਧਰੇ ਨਹੀਂ ਨੇ,ਵਾਇਰਸ ਹੁਣ ਵੀ ਤੇਜ਼ੀ ਨਾਲ ਫੈਲ ਰਿਹਾ ਹੈ,ਅਮਰੀਕਾ ਦੇ ਨਾਲ ਦੱਖਣੀ ਅਤੇ ਪੱਛਮੀ ਏਸ਼ੀਆ ਵਿੱਚ ਵੀ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਿ ਚਿੰਤਾ ਦਾ ਵਿਸ਼ਾ ਹੈ


ਕੋਰੋਨਾ ਵਾਇਰਸ ਲਗਾਤਾਰ ਵਧ ਰਿਹਾ ਹੈ, ਅਮਰੀਕਾ ਅਤੇ ਬ੍ਰਾਜ਼ੀਲ  ਸਭ ਤੋਂ ਵਧ ਪ੍ਰਭਾਵਿਤ ਨੇ, ਗੌਰ ਕਰਨ ਵਾਲੀ ਗਲ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਸ਼ੁਰੂਆਤ ਵਿੱਚ ਵਾਇਰਸ ਨੂੰ ਹਲਕੇ ਵਿੱਚ ਲੈਂਦੇ ਰਹੇ ਅਤੇ  ਕਰੜੇ ਕਦਮ ਦਾ ਵਿਰੋਧ ਕਰਦੇ ਰਹੇ, ਅੱਜ ਨਤੀਜੇ ਸਭ ਦੇ ਸਾਹਮਣੇ ਨੇ,ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ 10 ਲੱਖ ਦੇ ਪਾਰ ਪਹੁੰਚ ਗਈ ਹੈ 


ਕੋਲੰਬੀਆ ਅਤੇ ਮੈਕਸਿਕੋ ਵਿੱਚ ਕੋਰੋਨਾ ਦੀ ਰਫ਼ਤਾਰ ਵਧ ਦੀ ਜਾ ਰਹੀ ਹੈ, ਇੱਥੇ ਮਰਨ ਵਾਲਿਆਂ ਦਾ ਅੰਕੜਾ 2000 ਅਤੇ 20 ਹਜ਼ਾਰ ਦੇ ਪਾਰ ਹੋ ਗਿਆ ਹੈ, ਹਾਲਾਂਕਿ  ਯੂਰੋਪ ਦੇ ਕੁੱਝ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ, ਇਸ ਦੇ ਮੱਦੇਨਜ਼ਰ ਬ੍ਰਿਟੇਨ ਵਿੱਚ ਕੋਰੋਨਾ ਨੂੰ ਲੈਕੇ ਜਾਰੀ ਕੀਤੇ ਗਏ ਅਲਰਟ ਦੇ ਪੱਧਰ ਨੂੰ ਘੱਟਾ ਲਿਆ ਹੈ


ਸਮੇਂ ਦੇ ਨਾਲ ਕਈ ਦੇਸ਼ਾਂ ਵਿੱਚ ਲੌਕਡਾਊਨ ਵਰਗੇ ਕਰੜੇ ਕਦਮ ਹਟਾ ਦਿੱਤੇ ਗਏ ਨੇ, ਅਰਥਚਾਰਾ ਮੁੜ ਤੋਂ ਪਟਰੀ ਤੇ ਆ ਗਿਆ ਹੈ, ਪਰ WHO ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਜਲਦਬਾਜ਼ੀ ਖ਼ਤਰਨਾਕ ਹੋ ਸਕਦੀ ਹੈ, ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿੱਚ 4,58,000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 8.6 ਮਿਲੀਅਨ ਲੋਕ ਕੋਰੋਨਾ ਪੋਜ਼ੀਟਿਵ ਹੋ ਚੁੱਕੇ ਨੇ