ਬਜ਼ਮ ਵਰਮਾ/ਮੁਹਾਲੀ : (COVID19) ਨਸ਼ੇ ਦਾ ਹਾਟ ਸਪਾਟ (HOTSPOT) ਬਣ ਚੁੱਕਿਆ ਹੈ ਮੁਹਾਲੀ ਦੇ ਡੇਰਾਬਸੀ ਦਾ ਜਵਾਹਰਪੁਰ ਪਿੰਡ, ਪਿਛਲੇ 5 ਦਿਨਾਂ ਵਿੱਚ ਲਗਾਤਾਰ ਆ ਰਹੇ ਕੋਰੋਨਾ ਪੋਜ਼ੀਟਵ ਦੇ ਮਾਮਲਿਆਂ ਨੇ ਪੰਜਾਬ ਸਰਕਾਰ ਲਈ ਪਰੇਸ਼ਾਨੀਆਂ ਖੜੀਆਂ ਕਰ ਦਿੱਤੀਆਂ ਨੇ, ਸ਼ੁੱਕਰਵਾਰ ਨੂੰ ਵੀ ਡੇਰਾਬਸੀ ਦੇ ਜਵਾਹਰਪੁਰ  ਪਿੰਡ ਤੋਂ 10 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ  ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 48 ਪਹੁੰਚ ਗਈ ਹੈ ਜੋ ਕੀ ਪੂਰੇ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਇੱਕ ਤਿਹਾਈ ਹੈ,ਪੂਰੇ ਪੰਜਾਬ ਵਿੱਚ 142 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਨੇ, ਜੇਕਰ ਗੱਲ ਮੁਹਾਲੀ ਦੀ ਤਾਂ ਜ਼ਿਲ੍ਹੇ ਦੇ ਕੁੱਲ 48 ਕੋਰੋਨਾ ਪੋਜ਼ੀਟਿਵ ਵਿੱਚੋਂ 33 ਕੋਰੋਨਾ ਪੋਜ਼ੀਟਵ ਦੇ ਮਾਮਲੇ ਸਿਰਫ਼ ਡੇਰਾਬਸੀ ਦੇ ਜਵਾਹਰਪੁਰ ਪਿੰਡ ਦੇ ਨੇ  ਜੋ ਕਿ ਮੁਹਾਲੀ ਦੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ  70 ਫ਼ੀਸਦੀ ਹੈ


COMMERCIAL BREAK
SCROLL TO CONTINUE READING

ਕਿਵੇਂ ਮੁਹਾਲੀ ਬਣਿਆ ਹਾਟ ਸਪੋਟ ?


ਡੇਰਾਬਸੀ ਦੇ ਜਵਾਹਰਪੁਰ ਪਿੰਡ ਵਿੱਚ 4 ਅਪ੍ਰੈਲ ਨੂੰ 42 ਸਾਲ ਦੇ ਪੰਚ ਦਾ ਸਭ ਤੋਂ ਪਹਿਲਾਂ ਕੋਰੋਨਾ ਪੋਜ਼ੀਟਿਵ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ 33 ਹੋਰ ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆ ਚੁੱਕਿਆ ਹੈ ਜਿਨ੍ਹਾਂ ਵਿੱਚੋਂ 15 ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਨੇ,ਪ੍ਰਸ਼ਾਸਨ ਦਾ ਕਹਿਣਾ ਹੈ ਕੀ ਸਿਹਤ ਵਿਭਾਗ ਵੱਲੋਂ ਇਸ ਪਿੰਡ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਟੈਸਟ ਕਰਵਾਇਆ ਜਾ ਰਿਹਾ ਤਾਂ ਜੋ ਕੋਰੋਨਾ ਇੱਥੇ ਜ਼ਿਆਦਾ ਨਾਲ ਫ਼ੈਲ ਸਕੇ, ਪਿੰਡ ਵਿੱਚ 2500 ਲੋਕ ਰਹਿੰਦੇ ਨੇ ਪ੍ਰਸ਼ਾਸਨ ਕਿਸੇ ਦਾ ਵੀ ਟੈਸਟ ਨਹੀਂ ਛੱਡਣਾ ਚਾਉਂਦਾ ਹੈ 


ਮੁਹਾਲੀ ਵਿੱਚ ਕਿੰਨੇ ਪੋਜ਼ੀਟਿਵ ਮਾਮਲੇ ?


ਪੰਜਾਬ ਵਿੱਚੋਂ ਸਭ ਤੋਂ ਵਧ ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਨੇ, ਸੋਮਵਾਰ ਤੋਂ ਲੈਕੇ ਸ਼ੁੱਕਰਵਾਰ ਤੱਕ ਇੱਥੇ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਚਾਰ ਗੁਣਾ ਵਧ ਗਏ ਨੇ, ਸ਼ੁੱਕਰਵਾਰ ਨੂੰ 10 ਹੋਰ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਪੋਜ਼ੀਵਿਟ ਦੇ ਮਾਮਲਿਆਂ ਦੀ ਗਿਣਤੀ  48 ਪਹੁੰਚ ਚੁੱਕੀ ਹੈ,ਜਦਕਿ ਜ਼ਿਲ੍ਹੇ ਵਿੱਚ 2 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ,5 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਨੇ