ਨਵਦੀਪ ਸਿੰਘ/ਮੋਗਾ : ਬੱਚਿਆਂ ਨੂੰ ਕਿਸੇ ਚੀਜ਼ ਲਈ ਰੋਕਣਾ ਟੋਕਣਾ ਉਦੋਂ ਪਛਤਾਵੇ ਚ ਬਦਲ ਜਾਂਦਾ ਹੈ ਜਦ ਪਤਾ ਲੱਗਦਾ ਹੈ ਕਿ ਨਿੱਕੀ ਜਿਹੀ ਗੱਲ ਪਿੱਛੇ ਬੱਚੇ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਤੋਂ ਉਸ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ.


COMMERCIAL BREAK
SCROLL TO CONTINUE READING

ਅਜਿਹਾ ਇਕ ਮਾਮਲਾ ਮੋਗਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇਕ 14 ਸਾਲਾ ਲੜਕੀ ਨੇ ਸਿਰਫ ਇਸ ਲਈ ਖੁਦਕੁਸ਼ੀ ਕਰ ਲਈ. ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਉਸ ਦਾ ਮਨਪਸੰਦ  ਸੂਟ ਨਹੀਂ ਸੀ ਦਿੱਤਾ.


ਵਧੇਰੀ ਜਾਣਕਾਰੀ ਦੇਂਦੇ ਹੋਏ 14 ਸਾਲਾ ਮ੍ਰਿਤਕਾ ਦੀ ਮਾਂ ਰੀਟਾ ਨੇ ਦੱਸਿਆ ਕਿ ਉਸ ਦੀ ਤਿੰਨ ਕੁੜੀਆਂ ਹਨ ਪਤੀ ਦੇ ਨਾਲ ਤਲਾਕ ਹੋਣ ਮਗਰੋਂ ਕੱਲੀ ਹੀ ਆਪਣੀ ਕੁੜੀਆਂ ਨੂੰ ਪਾਲ ਪੋਸ ਰਹੀ ਸੀ ਕੁਝ ਦਿਨ ਪਹਿਲਾਂ ਉਸ ਦੀ ਵੱਡੀ ਬੇਟੀ ਦੇ ਘਰ ਬੇਟਾ ਪੈਦਾ ਹੋਇਆ.  ਅਜਿਹੇ ਵਿੱਚ ਵੱਡੀ ਬੇਟੀ ਦਾ ਸਹੁਰਾ ਪਰਿਵਾਰ ਉਸ ਦੇ ਲਈ ਸੂਟ ਲੈ ਕੇ ਆਇਆ. ਜਿਸ ਦੇ ਵਿੱਚੋਂ ਇੱਕ ਸੂਟ ਉਸਦੀ ਛੋਟੀ ਲਡ਼ਕੀ ਨੂੰ ਪਸੰਦ ਆ ਗਿਆ.


ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਨੇ ਜ਼ਿੱਦ ਫੜ ਲਈ ਕਿ ਉਸ ਨੂੰ ਹੀ ਸੂਟ ਚਾਹੀਦਾ ਹੈ ਤਾਂ ਉਸ ਨੇ ਕਿਹਾ ਕਿ  ਉਹ ਸੂਟ ਭੈਣ ਦੇ ਸਹੁਰਿਆਂ ਵੱਲੋਂ ਆਇਆ ਹੈ ਇਸ ਕਰਕੇ ਉਹ ਹੋਰ ਕੋਈ ਸੂਟ ਪਸੰਦ ਕਰ ਲਵੇ ਪਰ ਲੜਕੀ ਦੀ ਜ਼ਿੱਦ ਪੂਰੀ ਨਾ ਹੋਣ ਦੇ ਚੱਲਦੇ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ.   


ਇਸ ਬਾਰੇ ਥਾਣਾ ਸਿਟੀ ਸਾਊਥ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪਰੀਜਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ