Amritsar News: ਰਸਤੇ ਨੂੰ ਲੈ ਕੇ ਹੋਏ ਝਗੜੇ ਪਿਛੋਂ ਔਰਤ ਨੇ ਚੁੱਕਿਆ ਖੌਫਨਾਕ ਕਦਮ
Amritsar News: ਤਰਨ ਤਾਰਨ ਰੋਡ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਝਗੜੇ ਮਗਰੋਂ ਖੌਫਨਾਕ ਕਦਮ ਚੁੱਕ ਲਿਆ ਗਿਆ।
Amritsar News: ਤਰਨ ਤਾਰਨ ਰੋਡ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਝਗੜੇ ਮਗਰੋਂ ਖੌਫਨਾਕ ਕਦਮ ਚੁੱਕ ਲਿਆ ਗਿਆ। ਇੱਕ ਨੌਜਵਾਨ ਦੇ ਟਿੱਚਰ ਕਰਨ ਮਗਰੋਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਰਸਤੇ ਨੂੰ ਲੈ ਕੇ ਉਨ੍ਹਾਂ ਦੇ ਮਗਰਲੇ ਬੰਨੇ ਡੇਰੀ ਵਾਲਿਆਂ ਦੇ ਨਾਲ ਝਗੜਾ ਹੋਇਆ ਸੀ ਕਿਉਂਕਿ ਉਹ ਇਸ ਰਸਤੇ ਰਾਹੀਂ ਟਰੈਕਟਰ ਟਰਾਲੀਆਂ ਲੈ ਕੇ ਤੇ ਉੱਚੇ ਡੀਜੇ ਦੀ ਆਵਾਜ਼ ਕਰਕੇ ਲੰਘ ਰਹੇ ਸਨ।
ਇਸ ਕਾਰਨ ਬਹਿਸਬਾਜ਼ੀ ਹੋ ਗਈ ਸੀ ਕਿਉਂਕਿ ਇਹ ਰਸਤਾ ਲੰਘਣ ਵਾਸਤੇ ਨਹੀਂ ਹੈ ਇਹ ਰਸਤਾ ਜੰਗਲਾਤ ਵਿਭਾਗ ਦੇ ਅੰਦਰ ਆਉਂਦਾ ਹੈ। ਇਸ ਰਸਤੇ ਰਾਹੀਂ ਕੋਈ ਵੀ ਲੰਘਦਾ ਨਹੀਂ ਪਰ ਡੇਰੀ ਵਾਲਿਆਂ ਨੇ ਮਿੱਟੀ ਪਾ ਕੇ ਰਸਤਾ ਬਣਾਇਆ ਹੋਇਆ ਹੈ।
ਇਸ ਮਗਰੋਂ ਟਰਾਲੀਆਂ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਇਥੋਂ ਲੰਘਦੇ ਤੇ ਨਾਲ ਹੀ ਬੱਚੀਆਂ ਨੂੰ ਛੇੜਦੇ ਹਨ। ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਨੇ ਵੀ ਕਿਹਾ ਕਿ ਜੰਗਲਾਤ ਵਿਭਾਗ ਨੇ ਇਸ ਰਸਤੇ ਨੂੰ ਬੰਦ ਕੀਤਾ ਸੀ ਪਰ ਇਨ੍ਹਾਂ ਵੱਲੋਂ ਰਸਤੇ ਵਿੱਚ ਲੱਗੀਆਂ ਲੋਹੇ ਦੀਆਂ ਰੋਕਾਂ ਨੂੰ ਤੋੜ ਕੇ ਦੁਬਾਰਾ ਦੁਬਾਰਾ ਰਸਤਾ ਬਣਾ ਲਿਆ ਗਿਆ ਹੈ।
ਟਰੈਕਟਰ ਟਰਾਲੀਆਂ ਉੱਤੇ ਉੱਚੀ ਸਾਊਂਡ ਲਗਾ ਕੇ ਲੰਘਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨਾਲ ਕਈ ਵਾਰ ਬਹਿਸਬਾਜ਼ੀ ਹੋਈ ਸੀ। ਪੁਲਿਸ ਕੋਲ ਵੀ ਮਾਮਲਾ ਦਰਜ ਕਰਵਾਇਆ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਰਾਜ਼ੀਨਾਮਾ ਕਰਵਾ ਦਿੱਤਾ ਪਰ ਸਵੇਰੇ ਇੱਕ ਨੌਜਵਾਨ ਵੱਲੋਂ ਘਰ ਦੀ ਇੱਕ ਔਰਤ ਨੂੰ ਟਿੱਚਰ ਕੀਤੀ ਉਹ ਉਨ੍ਹਾਂ ਦਾ ਕੁਝ ਨਹੀਂ ਕਰ ਸਕਦੇ। ਇਹ ਸੁਣ ਕੇ ਔਰਤ ਨੇ ਖੌਫਨਾਕ ਕਦਮ ਚੁੱਕਿਆ ਤੇ ਘਰ ਵਿੱਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਹ ਰਸਤਾ ਜੰਗਲਾਤ ਵਿਭਾਗ ਨੇ ਆਪਣੇ ਅੰਦਰ ਰੱਖਿਆ ਹੈ ਇਸ ਰਸਤੇ ਰਾਹੀਂ ਕੋਈ ਵੀ ਨਹੀਂ ਲੰਘ ਸਕਦਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਔਰਤ ਘਰ ਦੇ ਬਾਹਰ ਨਹੀਂ ਖੜ੍ਹਦੀ ਕਿਉਂਕਿ ਇਹ ਜਦੋਂ ਵੀ ਲੰਘਦੇ ਹਨ ਅਪਸ਼ਬਦ ਬੋਲਦੇ ਹਨ।
ਇਹ ਵੀ ਪੜ੍ਹੋ : Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ