Tarntaran Encounter: ਮੁਕਾਬਲੇ ਮਗਰੋਂ ਪੁਲਿਸ ਨੇ ਦੋ ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ; ਇੱਕ ਲੁਟੇਰਾ ਹੋਇਆ ਜ਼ਖ਼ਮੀ
Tarntaran Encounter: ਤਰਨਤਾਰਨ ਦੇ ਪਿੰਡ ਕੱਚਾ ਪੱਕਾ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਅਤੇ ਪੁਲਿਸ ਵਿੱਚ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ ਹੈ।
Tarntaran Encounter: ਤਰਨਤਾਰਨ ਦੇ ਪਿੰਡ ਕੱਚਾ ਪੱਕਾ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਅਤੇ ਪੁਲਿਸ ਵਿੱਚ ਮੁਕਾਬਲੇ ਦੀ ਖਬਰ ਸਾਹਮਣੇ ਆ ਰਹੀ ਹੈ। ਮੁਕਾਬਲੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵੇਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਖ਼ਮੀ ਹੋਏ ਲੁਟੇਰੇ ਦੀ ਪਹਿਚਾਣ ਗੁਰਸਾਹਿਬ ਸਿੰਘ ਅਤੇ ਦੂਜੇ ਦੇ ਮਨਦੀਪ ਸਿੰਘ ਨਿਵਾਸੀ ਪੱਟੀ ਵਜੋਂ ਹੋਈ। ਇੱਕ ਔਰਤ ਜੋ ਆਪਣੇ ਪਤੀ ਤੇ 13 ਸਾਲ ਦੇ ਬੱਚੇ ਨਾਲ ਮੋਟਰਸਾਈਕਲ ਉਤੇ ਜਾ ਰਹੀ ਸੀ। ਇਸ ਦੌਰਾਨ ਲੁਟੇਰਿਆਂ ਨੇ ਬੱਚੇ ਦੀ ਕਨਪੱਟੀ ਉਤੇ ਪਿਸਤੌਲ ਰੱਖ ਕੇ ਔਰਤ ਦੀ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਸਨ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੀਸੀਆਰ ਨੇ ਲੁਟੇਰਿਆਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ। ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਵੀ ਕੀਤੀ।
ਜਾਣਕਾਰੀ ਅਨੁਸਾਰ ਲੁੱਟ ਮਗਰੋਂ ਕੱਚਾ-ਪੱਕਾ ਪੀਸੀਆਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਆਪਣੀ ਸਰਵਿਸ ਕਾਰਬਾਈਨ ਤੋਂ ਗੋਲੀ ਚਲਾਈ ਜੋ ਇੱਕ ਵਿਅਕਤੀ ਗੁਰਸਾਹਿਬ ਸਿੰਘ ਪੁੱਤਰ ਲਾਲ ਸਿੰਘ ਵਾਸੀ ਪੱਟੀ ਦੀ ਲੱਤ ਵਿੱਚ ਵੱਜੀ। ਉਹ ਜ਼ਖ਼ਮੀ ਹੋ ਕੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਜਦਕਿ ਦੂਜਾ ਵਿਅਕਤੀ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਕੋਲੋਂ ਸੋਨੇ ਦੀਆਂ ਵਾਲੀਆਂ, 315 ਬੋਰ ਪਿਸਤੌਲ, 3 ਰੌਂਦ ਤੇ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਗੁਰਸਾਹਿਬ ਸਿੰਘ ਪੁੱਤਰ ਲਾਲ ਸਿੰਘ ਵਾਸੀ ਪੂਹਲਾ ਰੋਡ, ਪੱਟੀ ਵਜੋਂ ਹੋਈ ਹੈ। ਜ਼ਖਮੀ ਮੁਲਜ਼ਮ ਗੁਰ ਸਾਹਿਬ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਪੁਲਿਸ ਨੇ ਥਾਣਾ ਕੱਚਾ ਪੱਕਾ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Delhi News: ਫਿਰ ਦਹਿਲੀ ਰਾਜਧਾਨੀ ਦਿੱਲੀ! ਸੀਨੀਅਰ ਮੈਨੇਜਰ ਦਾ ਕਤਲ, 5 ਨੌਜਵਾਨਾਂ ਨੇ ਚਲਾਈਆਂ ਗੋਲੀਆਂ
ਜ਼ਖ਼ਮੀਆਂ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਕੱਚਾ ਪੱਕਾ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Mohali Encounter: ਜ਼ੀਰਕਪੁਰ ਦੇ ਮੈਕ ਡੀ ਨੇੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ