Mig-21 Probe: ਮਿਗ-21 ਜਹਾਜ਼ `ਤੇ ਹਵਾਈ ਫ਼ੌਜ ਦਾ ਵੱਡਾ ਫੈਸਲਾ, ਰਾਜਸਥਾਨ ਹਾਦਸੇ ਦੀ ਜਾਂਚ ਪੂਰੀ ਹੋਣ ਤੱਕ ਉਡਾਣ `ਤੇ ਰੋਕ
Mig-21 Probe: ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ ਨਾਲ ਵਾਪਰ ਰਹੇ ਹਾਦਸਿਆਂ ਮਗਰੋਂ ਅੱਜ ਵੱਡਾ ਫੈਸਲਾ ਲਿਆ।
Mig-21 Probe: ਭਾਰਤੀ ਹਵਾਈ ਫੌਜ (IAF) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਜਸਥਾਨ ਵਿੱਚ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਤੱਕ ਮਿਗ-21 ਲੜਾਕੂ ਜਹਾਜ਼ਾਂ ਦੇ ਆਪਣੇ ਪੂਰੇ ਬੇੜੇ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਹੈ। ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰਨ ਵਾਲਾ ਮਿਗ-21 ਬਾਈਸਨ ਜਹਾਜ਼ 8 ਮਈ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ 'ਤੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਮਿਗ-21 ਜਹਾਜ਼ ਪੰਜ ਦਹਾਕਿਆਂ ਤੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹਨ
ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ, ''ਜਾਂਚ ਪੂਰੀ ਹੋਣ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲੱਗਣ ਤੱਕ ਮਿਗ-21 ਦੇ ਉਡਾਣ ਭਰਨ ਉਤੇ ਰੋਕ ਲਗਾ ਦਿੱਤੀ ਗਈ ਹੈ।'' ਅਧਿਕਾਰੀਆਂ ਮੁਤਾਬਕ ਭਾਰਤੀ ਹਵਾਈ ਫੌਜ 'ਚ ਫਿਲਹਾਲ ਸਿਰਫ ਤਿੰਨ ਮਿਗ-21 ਸਕੁਐਡਰਨ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ 2025 ਤੱਕ ਪੜਾਅਵਾਰ ਹਟਾਇਆ ਜਾਵੇਗਾ।" ਭਾਰਤੀ ਹਵਾਈ ਫੌਜ ਕੋਲ 31 ਲੜਾਕੂ ਜਹਾਜ਼ ਸਕੁਐਡਰਨ ਹਨ, ਜਿਨ੍ਹਾਂ ਵਿੱਚੋਂ ਤਿੰਨ ਮਿਗ-21 ਬਾਇਸਨ ਦੇ ਹਨ। ਮਿਗ-21 ਨੂੰ 1960 ਦੇ ਦਹਾਕੇ ਵਿੱਚ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ 800 ਤੋਂ ਵਧ ਲੜਾਕੂ ਜਹਾਜ਼ ਸੇਵਾਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ : Demonetisation News: 2000 ਦੇ ਨੋਟਾਂ 'ਤੇ ਸਵਾਲ ਤੇ ਜਵਾਬ: ਕੀ ਕਰਨਾ ਹੈ ਇੰਨ੍ਹਾਂ ਨੋਟਾਂ ਦਾ? ਇੱਥੇ ਪੜ੍ਹੋ ਪੂਰੀ ਡਿਟੇਲ
ਮਿਗ 21- ਪਿਛਲੇ ਦੋ ਸਾਲਾਂ ਵਿੱਚ ਹੋਏ ਵੱਡੇ ਹਾਦਸੇ
5 ਜਨਵਰੀ 2021: ਰਾਜਸਥਾਨ ਦੇ ਸੂਰਤਗੜ੍ਹ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਰਹੇ।
17 ਮਾਰਚ, 2021: ਮਿਗ-21 ਲੜਾਕੂ ਸਿਖਲਾਈ ਮਿਸ਼ਨ ਦੌਰਾਨ ਗਵਾਲੀਅਰ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਗਰੁੱਪ ਕਪਤਾਨ ਸ਼ਹੀਦ ਹੋ ਗਿਆ।
21 ਮਈ 2021: ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਮਿਗ-21 ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਸ਼ਹੀਦ ਹੋ ਗਿਆ।
25 ਅਗਸਤ 2021: ਰਾਜਸਥਾਨ ਦੇ ਬਾੜਮੇਰ ਨੇੜੇ ਟ੍ਰੇਨਿੰਗ ਦੌਰਾਨ ਜਹਾਜ਼ ਕਰੈਸ਼ ਹੋ ਗਿਆ। ਪਾਇਲਟ ਸੁਰੱਖਿਅਤ ਰਹੇ।
24 ਦਸੰਬਰ 2021: ਜੈਸਲਮੇਰ ਵਿੱਚ ਮੀਰ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਪਾਇਲਟ ਸ਼ਹੀਦ ਹੋ ਗਏ ਸਨ।
28 ਜੁਲਾਈ 2022: ਬਾੜਮੇਰ ਵਿੱਚ ਮਿਗ-21 ਟ੍ਰੇਨਰ ਜਹਾਜ਼ ਕਰੈਸ਼ ਹੋ ਗਿਆ। ਦੋਵੇਂ ਪਾਇਲਟ ਸ਼ਹੀਦ ਹੋ ਗਏ।
ਇਹ ਵੀ ਪੜ੍ਹੋ : Punjab News: ਅਪਰਾਧੀਆਂ 'ਤੇ ਵੱਡੀ ਕਾਰਵਾਈ: ਪੰਜਾਬ ਭਰ 'ਚ 3000 ਦੇ ਕਰੀਬ ਪੁਲਿਸ ਟੀਮਾਂ ਤੇ ਜਵਾਨਾਂ ਨੇ ਕੀਤੀ ਛਾਪੇਮਾਰੀ