ਚੰਡੀਗੜ੍ਹ :  ਅਸਲੀ ਅਤੇ ਨਕਲੀ ਐੱਪ ਦੇ ਖ਼ਦਸ਼ੇ ਤੋਂ ਯੂਜ਼ਰਸ ਨੂੰ ਬਚਾਉਣ ਦੇ ਲਈ ਸਾਰੇ ਹੀ ਸਮਾਰਟ ਫ਼ੋਨ ਇਨਬਿਲਟ ਐੱਪ ਸਟੋਰ ਕਰਦੇ ਨੇ, ਯੂਜ਼ਰ ਨੂੰ ਭਰੋਸਾ ਹੁੰਦਾ ਹੈ ਕਿ ਇਸ ਪਲੇਟਫਾਰਮ 'ਤੇ ਵਿਖਾਈ ਦੇਣ ਵਾਲੇ ਐੱਪ ਸਹੀ ਅਤੇ ਵੈਰੀਫਾਈ ਹੁੰਦੇ ਨੇ, ਪਰ ਇੱਕ ਸਖ਼ਸ ਦੇ ਲਈ ਇਹ ਭਰੋਸਾ ਭਾਰੀ ਪੈ ਗਿਆ, ਉਸ ਨੇ ਐਪਲ ਸਟੋਰ ਤੋਂ ਇੱਕ ਫਰਜ਼ੀ ਐੱਪ ਡਾਊਨਲੋਡ ਕਰ ਲਿਆ, ਜਿਸ ਕਾਰਨ ਉਸ ਨੂੰ 4 ਕਰੋੜ 30 ਲੱਖ ਰੁਪਏ ਦਾ ਚੂਨਾ ਲੱਗ ਗਿਆ, ਉਸ ਨੇ ਆਪਣੀ ਜ਼ਿੰਦਗੀ ਦੀ ਕਮਾਈ ਇੱਕ ਹੀ ਝਟਕੇ ਵਿੱਚ ਗਵਾ ਦਿੱਤੀ 


COMMERCIAL BREAK
SCROLL TO CONTINUE READING

ਇਸ ਤਰ੍ਹਾਂ ਗਵਾਈ ਰਕਮ 


ਇੱਕ ਸ਼ਖ਼ਸ ਨੇ ਬਿਟਕੁਆਇਨ (Bitcoin) ਬੈਲੰਸ ਚੈੱਕ ਕਰਨ ਦੇ ਲਈ ਐੱਪ ਸਟੋਰ ਤੋਂ Trezor ਨਾਂ ਦਾ ਐੱਪ ਸਰਚ ਕੀਤਾ, ਜਿਸ ਦੇ ਬਾਅਦ ਉਸ ਦੇ ਸਾਹਮਣੇ ਐੱਪ ਦੀ ਇੱਕ ਲਿਸਟ ਖੁੱਲੀ, ਜਿਸ ਵਿੱਚ Trezor ਦਾ ਹੀ ਲੋਗੋ ਲੱਗਿਆ ਸੀ, ਉਸ ਨੇ ਬਿਨਾਂ ਸੋਚੇ ਉਸ ਐੱਪ ਨੂੰ ਡਾਊਨਲੋਡ ਕਰ ਲਿਆ ਫਿਰ ਡਿਟੇਲ ਭਰ ਦਿੱਤੀ, ਇਸ ਤੋਂ ਪਹਿਲਾਂ ਉਹ ਇਹ ਪਤਾ ਲੱਗਾ ਪਾਉਂਦਾ ਕੀ ਐੱਪ ਅਸਲੀ ਹੈ ਜਾਂ ਨਕਲੀ ਉਹ ਆਪਣੇ ਸੇਵਿੰਗ ਤੋਂ 4 ਕਰੋੜ 30 ਲੱਖ ਗਵਾ ਚੁੱਕਾ ਸੀ, Bitcoin ਦੇ ਲਈ ਕਾਫ਼ੀ ਮਸ਼ਹੂਰ ਹੈ Trezor, ਪਰ ਇੱਕ ਵਰਗਾ ਲੋਗੋ ਹੋਣ ਦੀ ਵਜ੍ਹਾਂ ਕਰਕੇ ਧੋਖੇ ਦਾ  ਸ਼ਖ਼ਸ ਹੋਏ ਸ਼ਖ਼ਸ ਨੇ ਨਕਲੀ ਐੱਪ ਡਾਊਨ ਲੋਡ ਕਰ ਲਈ ਅਤੇ ਉਸ ਨੂੰ 4 ਕਰੋੜ 30 ਲੱਖ ਦਾ ਚੂਨਾ ਲੱਗ ਗਿਆ, ਇਸ ਲਈ ਜ਼ਰੂਰੀ ਹੈ ਕਿਸੇ ਵੀ ਐੱਪ ਨੂੰ ਡਾਊਨ ਲੋਡ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ ਅਤੇ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ 'ਤੇ ਜਾਕੇ ਡਿਟੇਲ ਪੜਨ ਤੋਂ ਬਾਅਦ ਹੀ ਇਸ ਨੂੰ ਡਾਊਨ ਲੋਡ ਕੀਤਾ ਜਾਵੇ