ਗੋਬਿੰਦ ਸੈਣੀ/ ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਸੁਰਖ਼ੀਆਂ ਹੈ,ਦਰਅਸਲ, ਇੱਥੇ ਇੱਕ ਵਾਰ ਫਿਰ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੂੰ ਤਲਾਸ਼ੀ ਦੌਰਾਨ ਬੈਰਕ ਨੰਬਰ 7 ਕੋਲੋਂ 3 ਲਾਵਾਰਿਸ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਦੌਰਾਨ ਸਹਾਇਕ ਸੁਪਰਡੈਂਟ ਜੇਲ੍ਹ ਨੇ ਇਸ ਦੀ ਸ਼ਿਕਾਇਤ ਬਠਿੰਡਾ ਥਾਣਾ ਪੁਲਿਸ ਨੂੰ ਕੀਤੀ ਹੈ, ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ 52 A ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਜੇਲ੍ਹ 'ਚੋਂ ਪਹਿਲਾਂ ਵੀ ਮਿਲ ਚੁੱਕੇ ਨੇ ਮੋਬਾਈਲ


ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ, ਪਰ ਪੁਲਿਸ ਪ੍ਰਸ਼ਾਸਨ ਅਜੇ ਤੱਕ ਵੀ ਇਹਨਾਂ 'ਤੇ ਲਗਾਮ ਨਹੀਂ ਕੱਸ ਸਕਿਆ, ਲੱਗ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ਹੈ ਤੇ ਜੇਲ੍ਹ ਬੈਠੇ ਕਈ ਗੈਂਗਸਟਰ ਮੋਬਾਈਲ ਨੈੱਟਵਰਕ ਦੇ ਜ਼ਰੀਏ ਹੀ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ।


ਗੈਂਗਸਟਰਾਂ ਨੇ ਬਾਂਹਾਂ ਦੀਆਂ ਕੱਟੀਆਂ ਸਨ ਨਸਾਂ


ਕੁੱਝ ਦਿਨ ਪਹਿਲਾਂ ਜੇਲ੍ਹ 'ਚ ਬੰਦ ਚਾਰ ਗੈਂਗਸਟਰਾਂ ਨੇ ਬਾਂਹਾਂ ਦੀਆਂ ਨਸਾਂ ਕੱਟ ਕੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ ਸੀ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਹ ਗੈਂਗਸਟਰ ਕਤਲ ਦੇ ਮਾਮਲਿਆਂ 'ਚ ਬਠਿੰਡਾ ਕੇਂਦਰੀ ਜੇਲ੍ਹ 'ਚ ਬੰਦ ਸਨ।