ਗੋਬਿੰਦ ਸੈਣੀ/ ਬਠਿੰਡਾ: ਜਿਸ ਮਾਂ ਨੇ ਪੁੱਤਾਂ ਨੂੰ ਪਾਲਿਆ ਪੋਸਿਆ, ਫਿਰ ਪੜ੍ਹਾਇਆ ਲਿਖਿਆ ਤੇ ਅਫਸਰ ਬਣਾਇਆ, ਪਰ ਅੱਜ ਉਹ ਹੀ ਪੁੱਤ ਮਾਂ ਦੀ ਮਾਮਤਾ ਨੂੰ ਭੁਲਦੇ ਜਾ ਰਹੇ ਹਨ।  ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ 'ਚ ਵੱਡੇ ਅਫਸਰਾਂ ਦੀ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਸੀ ਤੇ ਅੰਤ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ, ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਬਠਿੰਡਾ 'ਚ ਵੀ ਇਸ ਕੁਝ ਇਸ ਤਰਾਂ ਦਾ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਸੜਕਾਂ 'ਤੇ ਇੱਕ ਮਾਂ ਭੀਖ ਮੰਗਣ ਲਈ ਮਜ਼ਬੂਰ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਇਸ ਬੇਬਸ ਮਾਂ ਦੇ 3 ਪੁੱਤ ਹਨ ਤੇ ਪਿਛਲੇ ਇੱਕ ਮਹੀਨੇ ਤੋਂ ਇਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਫਿਲਹਾਲ ਇੱਕ ਸਮਾਜਸੇਵੀ ਸੰਸਥਾ ਨੇ ਇਸ ਬਜ਼ੁਰਗ ਮਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ। ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। 


ਇਸ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਤਾ ਦੇ ਪਤੀ ਦੀ ਮੌਤ ਹੋ ਗਈ ਹੈ, ਇਸ ਦੇ 3 ਲੜਕੇ ਹਨ, ਜੋ ਬਠਿੰਡਾ ਦੇ ਪਿੰਡ ਚੰਦਭਾਨ 'ਚ ਰਹਿੰਦੇ ਹਨ, ਇਹਨਾਂ ਵਿੱਚੋਂ ਇੱਕ ਵਿਆਹਾਂ ਵੀ ਹੈ, ਪਰ ਉਸ ਨੂੰ ਕੋਈ ਵੀ ਸਹਾਰਾ ਦੇਣ ਲਈ ਤਿਆਰ ਨਹੀਂ ਹੈ। 


Watch Live Tv-