Amritpal Singh Speech: ਲਗਭਗ 36 ਦਿਨਾਂ ਮਗਰੋਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਹੈ। ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ  ਰੋਡੇਵਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਇਆ ਤੇ ਇਕੱਠੀ ਹੋਈ ਸੰਗਤ ਨੂੰ ਭਾਸ਼ਣ ਦਿੱਤਾ। ਇਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


COMMERCIAL BREAK
SCROLL TO CONTINUE READING

ਆਪਣੇ ਭਾਸ਼ਣ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ, 'ਸਿੱਖਾਂ ਉਪਰ ਤਸ਼ੱਦਦ ਹੋਏ ਹਨ ਤੇ ਮੇਰੇ 'ਤੇ ਝੂਠੇ ਦੋਸ਼ ਲਗਾਏ ਗਏ ਹਨ। ਅੰਮ੍ਰਿਤਪਾਲ ਨੇ ਆਪਣੀ ਵੀਡੀਓ 'ਚ ਕਿਹਾ ਕਿ ਉਸ ਨੇ ਆਪਣੇ ਭਾਈਚਾਰੇ ਨੂੰ ਸਾਬਿਤ ਕਰਨਾ ਹੈ ਕਿ ਉਹ ਭਗੌੜਾ ਨਹੀਂ ਹੈ।' ਅੰਮ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ, ''ਜੇਕਰ ਮਹਿਜ਼ ਗ੍ਰਿਫ਼ਤਾਰੀ ਦੀ ਗੱਲ ਹੁੰਦੀ ਤਾਂ ਮੈਂ ਪਹਿਲਾਂ ਆਤਮ ਸਮਰਪਣ ਕਰ ਦਿੰਦਾ ਪਰ ਸਿੱਖਾਂ 'ਤੇ ਕਾਫੀ ਤਸ਼ੱਦਦ ਹੋਏ ਹਨ। ਮੈਂ ਦੁਨੀਆ ਸਾਹਮਣੇ ਦੋਸ਼ੀ ਤਾਂ ਹੋ ਸਕਦਾ ਹਾਂ ਪਰ ਪਰਮਾਤਮਾ ਅੱਗੇ ਨਹੀਂ। ਹੁਣ ਇੱਕ ਮਹੀਨੇ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ 'ਤੇ ਲੜੇ ਹਾਂ, ਇਸ ਧਰਤੀ 'ਤੇ ਲੜਾਂਗੇ, ਧਰਤੀ ਛੱਡ ਕੇ ਅਸੀਂ ਕਿਤੇ ਨਹੀਂ ਜਵਾਂਗੇ।''


ਉਸ ਨੇ ਸੰਗਤ ਨੂੰ ਕਿਹਾ ਕਿ, ''ਜਿਹੜੇ ਝੂਠੇ ਦੋਸ਼ ਮੇਰੇ ਉੱਪਰ ਲਗਾਏ ਜਾ ਰਹੇ ਹਨ ਇਸ ਦਾ ਸਾਹਮਣਾ ਵੀ ਅਸੀਂ ਕਰ ਲਵਾਂਗੇ। ਸੰਗਤ ਦੀ ਅਰਦਾਸ ਲਈ ਧੰਨਵਾਦ, ਤੁਹਾਡੀ ਅਰਦਾਸ ਹੈ ਕਿ ਅੱਜ ਅਸੀਂ ਸੱਚੇ ਪਾਤਸ਼ਾਹ ਦੀ ਧਰਤੀ 'ਤੇ ਸਮਰਪਣ ਕਰਨ ਦਾ ਫੈਸਲਾ ਕੀਤਾ ਹੈ।'' ਉਨ੍ਹਾਂ ਨੇ ਕਿਹਾ ਕਿ "ਇਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਅਸਥਾਨ ਹੈ। ਉਸ ਥਾਂ 'ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਅਤੇ ਇਕ ਮੋੜ 'ਤੇ ਖੜ੍ਹੇ ਹਾਂ। ਇਕ ਮਹੀਨੇ ਤੋਂ ਜੋ ਕੁਝ ਹੋ ਰਿਹਾ ਹੈ, ਉਹ ਸਭ ਨੇ ਦੇਖਿਆ ਹੈ।


ਇਹ ਵੀ ਪੜ੍ਹੋ : Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ


ਜੇਕਰ ਇਹ ਸਿਰਫ ਗ੍ਰਿਫ਼ਤਾਰੀ ਦੀ ਗੱਲ ਹੁੰਦੀ ਤਾਂ, ਗ੍ਰਿਫ਼ਤਾਰੀ ਦੇ ਕਈ ਤਰੀਕੇ ਸਨ। ਅਸੀਂ ਸਹਿਯੋਗ ਦਿੰਦੇ। ਦੁਨੀਆ ਦੀ ਕਚਹਿਰੀ ਵਿੱਚ ਗੁਨਾਹਗਾਰ ਹੋ ਸਕਦੇ ਹਾਂ। ਸੱਚੇ ਗੁਰੂ ਦੀ ਕਚਹਿਰੀ ਵਿੱਚ ਨਹੀਂ। ਇੱਕ ਮਹੀਨੇ ਬਾਅਦ ਫੈਸਲਾ ਕੀਤਾ, ਇਸ ਧਰਤੀ ਉੱਤੇ ਲੜੇ ਹਾਂ ਅਤੇ ਲੜਾਂਗੇ। ਜਿਹੜੇ ਝੂਠੇ ਕੇਸ ਉਸ 'ਤੇ ਕੇਸ ਹਨ, ਅਸੀਂ ਉਨ੍ਹਾਂ ਦਾ ਸਾਹਮਣਾ ਕਰਾਂਗੇ, ਗ੍ਰਿਫ਼਼ਤਾਰੀ ਅੰਤ ਨਹੀਂ ਬਲਕਿ ਸ਼ੁਰੂਆਤ ਹੈ।" ਹਾਲਾਂਕਿ ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਭਾਸ਼ਣ ਮਗਰੋਂ ਭੀੜ ਦੇ ਨਾਲ ਗ੍ਰਿਫ਼ਤਾਰੀ ਦੇਣਾ ਚਾਹੁੰਦਾ ਸੀ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਯੋਜਨਾ ਬਣਾਈ ਹੋਈ ਸੀ। ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਨੂੰ ਲੈ ਕੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ।


ਇਹ ਵੀ ਪੜ੍ਹੋ : Amritpal Singh Arrested: ਫਰਾਰ ਹੋਣ ਤੋਂ ਫੜੇ ਜਾਣ ਤੱਕ ਅੰਮ੍ਰਿਤਪਾਲ ਸਿੰਘ ਦੀ ਕਹਾਣੀ! ਜਾਣੋ ਹੁਣ ਤੱਕ ਕੀ-ਕੀ ਹੋਇਆ?