Patran News: ਪਾਤੜਾਂ ਦੇ ਨਜ਼ਦੀਕੀ ਪਿੰਡ ਦੁਗਾਲ ਖੁਰਦ ਦੇ ਬੱਸ ਸਟੈਂਡ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਾਤੜਾਂ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਪੜਤਾਲ ਕੀਤੀ ਜਾਣ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਬੱਸ ਸਟੈਂਡ ਤੋਂ ਇੱਕ ਨੌਜਵਾਨ ਦੀ ਸਵੇਰੇ  6 ਵਜੇ ਦੇ ਕਰੀਬ ਸ਼ੱਕੀ ਹਾਲਾਤ ਵਿੱਚ ਲਾਸ਼ ਮਿਲਣ ਉਤੇ ਪਿੰਡ ਵਿੱਚ ਸਨਸਨੀ ਫੈਲ ਗਈ ਹੈ ਜਿਸ ਦੀ ਸੂਚਨਾ ਪਾਤੜਾਂ ਮਿਲਣ ਉਤੇ ਮੌਕੇ ਉਪਰ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਹੈ। ਮ੍ਰਿਤਕ ਪਿਤਾ ਦੇ ਬਿਆਨ ਉਤੇ 174 ਦੇ ਤਹਿਤ ਮਾਮਲਾ ਦਰਜ ਮਾਮਲਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰਦੀਪ ਸਿੰਘ ਉਰਫ ਪ੍ਰਭੂ ਉਮਰ ਕਰੀਬ 22 ਸਾਲ ਹੈ ਜੋ ਅਜੇ ਕੁਆਰਾ ਹੈ ਜੋ ਕੰਬਾਈਨ 'ਤੇ ਸੀਜ਼ਨ ਦਾ ਕੰਮ ਕਰਦਾ ਸੀ ਅਤੇ ਕੰਬਾਈਨ 'ਤੇ ਸੀਜ਼ਨ ਕਰਨ ਤੋਂ ਬਾਅਦ 26 ਨਵੰਬਰ ਨੂੰ ਵਾਪਸ ਪਿੰਡ ਆਇਆ ਸੀ ਤੇ ਉਸ ਦਿਨ ਹੀ ਉਹ ਬਾਹਰ ਚਲਾ ਗਿਆ ਸੀ ਤਾਂ ਘਰ ਵਾਪਸ ਨਹੀਂ ਆਇਆ, ਜਿਸ ਦੀ ਲਾਸ਼ 29 ਨਵੰਬਰ ਨੂੰ ਸਵੇਰੇ 7 ਵਜੇ ਦੇ ਕਰੀਬ ਬਰਾਮਦ ਹੋਈ।


ਸੂਚਨਾ ਤੋਂ ਬਾਅਦ ਉਸ ਦੀ ਲਾਸ਼ ਬੱਸ ਸਟੈਂਡ ਦੁਗਾਲ ਤੋਂ ਅੱਧ ਕੱਪੜਿਆਂ ਵਿੱਚ ਡਿੱਗਿਆ ਪਿਆ ਸੀ। ਲੜਕਾ ਸ਼ਰਾਬ ਦਾ ਨਸ਼ਾ ਕਰਨ ਦਾ ਆਦੀ ਸੀ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਉਸ ਨੇ ਸ਼ਰਾਬ ਦੇ ਭੁਲੇਖੇ ਕੋਈ ਹੋਰ ਨਸ਼ੀਲੀ ਵਸਤੂ ਖਾ ਲਈ ਹੋਵੇ। ਜਿਸ ਕਰਕੇ ਉਸ ਦੇ ਲੜਕੇ ਪ੍ਰਦੀਪ ਸਿੰਘ ਉਰਫ ਪ੍ਰਭ ਦੀ ਮੌਤ ਹੋ ਗਈ। ਪਿੰਡ ਦੁਗਾਲ ਦੇ ਸਰਪੰਚ ਦੇ ਪਤੀ ਧਰਮਪਾਲ ਨੇ ਦੱਸਿਆ ਕਿ ਨੌਜਵਾਨ ਦੋ ਦਿਨਾਂ ਤੋਂ ਲਾਪਤਾ ਸੀ।


ਅੱਜ ਸਵੇਰੇ ਦੁਗਾਲ ਦੇ ਬੱਸ ਸਟੈਂਡ ਦੇ ਨੇੜੇ ਡਿੱਗਿਆ ਮਿਲਿਆ। ਜੋ ਕੰਬਾਇਨ ਚਲਾਉਣ ਦਾ ਕੰਮ ਕਰਦਾ ਸੀ ਅਤੇ ਪਿਛਲੇ ਦਿਨੀਂ ਹੀ ਕੰਬਾਈਨ ਤੋਂ ਵਾਪਸ ਆਇਆ ਸੀ। ਪਰਿਵਾਰ ਗਰੀਬ ਹੈ ਤੇ ਘਰ ਦੇ ਹਾਲਾਤ ਕਾਫੀ ਮੰਦੇ ਹਨ। ਪੁਲਿਸ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਬਿਆਨਾਂ ਵਿੱਚ ਦੱਸਿਆ ਕਿ ਇਹ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਜੋ ਸ਼ਰਾਬ ਦਾ ਸੇਵਨ ਵੀ ਕਰਦਾ ਸੀ।


ਇਹ ਦੋ ਦਿਨਾਂ ਤੋਂ ਗਾਇਬ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਅੱਜ ਸਵੇਰੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਪਰ ਇਸ ਸਮੇਂ 174 ਦੀ ਕਾਰਵਾਈ ਕੀਤੀ ਗਈ ਹੈ। ਪਿਤਾ ਨੇ ਸ਼ਰਾਬ ਦੇ ਭੁਲੇਖੇ ਕੋਈ ਜ਼ਹੀਰੀਲੀ ਵਸਤੂ ਦੇ ਖਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।


ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਕਈ ਮੁੱਦਿਆਂ 'ਤੇ ਹੋਈ ਤਲਖੀ, ਚਾਰ ਬਿੱਲ ਪਾਸ


ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ