Canada terrorist Arsh Dalla News: ਖਾਲਿਸਤਾਨੀ ਆਤੰਕੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਜ਼ੀ ਨਿਊਜ਼ 'ਤੇ ਕੈਨੇਡਾ ਦਾ ਪਰਦਾਫਾਸ਼ ਕੀਤਾ ਗਿਆ ਗਿਆ ਹੈ ਅਤੇ ਹਰਦੀਪ ਸਿੰਘ ਨਿੱਝਰ ਦੇ ਖਾਲਿਸਤਾਨੀ ਅੱਤਵਾਦੀ ਹੋਣ ਦੇ ਸਬੂਤ ਹੱਥ ਲੱਗੇ ਹਨ। ਹਰਦੀਪ ਸਿੰਘ ਨਿੱਝਰ ਖਾਲਿਸਤਾਨੀ ਟਾਈਗਰ ਫੋਰਸ ਦਾ ਮੁਖੀ ਸੀ ਅਤੇ ਇਸ ਬਾਰੇ NIA ਦੀ ਚਾਰਜਸ਼ੀਟ 'ਚ ਖੁਲਾਸਾ ਵੀ ਹੋਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅਰਸ਼ਦੀਪ ਉਰਫ਼ ਅਰਸ਼ ਢੱਲਾ ਅਤੇ ਹਰਦੀਪ ਸਿੰਘ ਨਿੱਝਰ, ਜਿਨ੍ਹਾਂ ਨੇ ਕੈਨੇਡਾ ਵਿੱਚ ਸ਼ਰਨ ਲਈ ਹੋਈ ਸੀ, ਕੈਨੇਡਾ ਤੋਂ ਇੱਕ ‘ਅੱਤਵਾਦੀ ਕੰਪਨੀ’ ਚਲਾ ਰਹੇ ਸਨ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅਰਸ਼ ਢੱਲਾ ਅਤੇ ਹਰਦੀਪ ਸਿੰਘ ਨਿੱਝਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਦੇ ਹੋਏ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ S.O. 105(E) ਦੇ ਤਹਿਤ ਕੈਨੇਡਾ 'ਚ ਬੈਠੇ ਅਰਸ਼ਦੀਪ ਉਰਫ਼ ਅਰਸ਼ ਢੱਲਾ ਨੂੰ ਜਾਰੀ ਕਰਕੇ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਐਲਾਨਿਆ ਗਿਆ ਸੀ।  


ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਰਹਿ ਰਿਹਾ ਅਰਸ਼ਦੀਪ ਉਰਫ਼ ਅਰਸ਼ ਢੱਲਾ ਟਾਰਗੇਟ ਕਿਲਿੰਗ, ਜਬਰੀ ਵਸੂਲੀ, ਦਹਿਸ਼ਤੀ ਫੰਡਿੰਗ, ਕਤਲ ਦੀ ਕੋਸ਼ਿਸ਼, ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਵਿੱਚ ਲੱਗਾ ਹੋਇਆ ਹੈ। ਅਰਸ਼ਦੀਪ ਉਰਫ਼ ਅਰਸ਼ ਢੱਲਾ ਇੱਕ ਹੋਰ ਐਲਾਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ। 


ਦੱਸ ਦਈਏ ਕਿ NIA ਵੱਲੋਂ ਆਪਣੀ ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਅਰਸ਼ ਢੱਲਾ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਵੱਡੇ ਪੱਧਰ 'ਤੇ ਕਤਲ, ਟਾਰਗੇਟ ਕਿਲਿੰਗ, ਅੱਤਵਾਦੀ ਵਿੱਤ ਪੋਸ਼ਣ, ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਨੂੰ ਅੰਜਾਮ ਦੇ ਰਿਹਾ ਹੈ। ਇਸ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਦਾ ਵੀਜ਼ਾ ਦਿਵਾ ਕੇ ਚੰਗੀ ਨੌਕਰੀ ਅਤੇ ਮੋਟੀ ਰਕਮ ਦਾ ਝਾਂਸਾ ਦੇ ਕੇ ਨਿਸ਼ਾਨੇਬਾਜ਼ਾਂ ਦੀ ਭਰਤੀ ਕਰਦੇ ਸਨ।


NIA ਨੇ ਆਪਣੀ ਚਾਰਜਸ਼ੀਟ ਵਿੱਚ ਇਹ ਵੀ ਖੁਲਾਸਾ ਕੀਤਾ ਹੈ ਕਿ ਗਲੋਬਲ ਅੱਤਵਾਦੀ ਹਰਦੀਪ ਸਿੰਘ ਨਿੱਝਰ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਢੱਲਾ ਨੇ ਇੱਕ ਅੱਤਵਾਦੀ ਗਿਰੋਹ ਬਣਾਇਆ ਅਤੇ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨਾ, ਗਗਨਦੀਪ ਸਿੰਘ ਉਰਫ ਗੱਗਾ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਕੈਨੇਡਾ ਦਾ ਵੀਜ਼ਾ ਦਿਵਾਇਆ ਅਤੇ ਉਨ੍ਹਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਸੌਂਪਿਆ।


ਹਵਾਲਾ ਰਾਹੀਂ ਕੈਨੇਡਾ ਪੁੱਜਣ ਲਈ ਜਬਰਨ ਵਸੂਲੀ ਵੀ ਕੀਤੀ ਜਾਂਦੀ ਸੀ। ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਅੱਗੇ ਖੁਲਾਸਾ ਕਰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਢੱਲਾ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟਾਰਗੇਟ ਦੇ ਵੇਰਵੇ ਭੇਜਦਾ ਸੀ, ਹਥਿਆਰ ਮੁਹੱਈਆ ਕਰਵਾਉਂਦਾ ਸੀ ਅਤੇ ਵੱਖ-ਵੱਖ ਐਮਟੀਐਸਐਸ ਚੈਨਲਾਂ ਰਾਹੀਂ ਨਿਸ਼ਾਨੇਬਾਜ਼ਾਂ ਨੂੰ ਦਹਿਸ਼ਤ ਫੈਲਾਉਣ ਲਈ ਫੰਡ ਵੀ ਭੇਜਦਾ ਸੀ। ਜਿਸ ਤੋਂ ਬਾਅਦ ਫਿਰੌਤੀ ਅਤੇ ਹਵਾਲਾ ਦਾ ਪੈਸਾ ਅਰਸ਼ਦੀਪ ਰਾਹੀਂ ਕੈਨੇਡਾ ਪਹੁੰਚਦਾ ਸੀ।


ਪੁਆਇੰਟਰਸ 'ਚ ਜਾਣੋ ਕੀ-ਕੀ ਖੁਲਾਸੇ ਹੋਏ: 


  • ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਪਾਕਿਸਤਾਨ ਤੋਂ ਡਰੋਨ ਰਾਹੀਂ ਸਪਲਾਈ ਕਰਦਾ ਸੀ ਹਥਿਆਰ

  • ਵਿਦੇਸ਼ 'ਚ ਬਣਾਇਆ ਸੀ ਕੰਟਰੋਲ ਰੂਮ, NIA ਦੀ ਜਾਂਚ 'ਚ ਹੋਇਆ ਖੁਲਾਸਾ 

  • ਗੈਂਗਸਟਰਾਂ ਤੱਕ ਆਧੁਨਿਕ ਹਥਿਆਰ ਪਹੁੰਚਾਉਣ ਲਈ ਪਾਕਿਸਤਾਨ 'ਚ ਬੈਠੇ ਆਪਣੇ ਸਾਥੀ ਗੈਂਗਸਟਰ ਨਵੀਨ ਬਾਲੀ ਦੀ ਮਦਦ ਨਾਲ ਡਰੋਨ ਰਾਹੀਂ ਹਥਿਆਰ ਪੰਜਾਬ ਦੀ ਸਰਹੱਦ 'ਤੇ ਭੇਜੇ ਗਏ ਸਨ।

  • ਹਥਿਆਰਾਂ ਦੀ ਸਪਲਾਈ ਲਈ ਬੰਬੀਹਾ ਗੈਂਗ ਦੇ ਗੈਂਗਸਟਰਾਂ ਨੇ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨਾਲ ਹੱਥ ਮਿਲਾਇਆ ਅਤੇ ਬਦਲੇ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ।

  • ਅਰਸ਼ ਡਾਲਾ, ਸੁਖਦੁਲ ਸਿੰਘ ਅਤੇ ਗੌਰਵ ਪਟਿਆਲਾ ਕੈਨੇਡਾ ਵਿੱਚ ਬੈਠੇ ਆਪਣਾ ਅੱਤਵਾਦੀ ਨੈੱਟਵਰਕ ਚਲਾ ਰਹੇ ਸਨ।

  • ਗੈਂਗਸਟਰ ਕੌਸ਼ਲ ਚੌਧਰੀ, ਸੁਖਪ੍ਰੀਤ ਸਿੰਘ ਅਤੇ ਅਮਿਤ ਡਾਗਰ ਨੇ ਆਪਣੇ ਸਾਥੀਆਂ ਸਮੇਤ ਵਿਦੇਸ਼ਾਂ ਵਿੱਚ ਆਪਣੀ ਦਹਿਸ਼ਤ ਫੈਲਾਉਣ ਲਈ ‘ਕੰਟਰੋਲ ਰੂਮ’ ਤਿਆਰ ਕੀਤਾ।

  • ਜਾਂਚ ਤੋਂ ਬਾਅਦ ਐਨਆਈਏ ਨੇ ਅਦਾਲਤ ਨੂੰ ਉਨ੍ਹਾਂ ਲੋਕਾਂ ਦੇ ਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਇਨ੍ਹਾਂ ਦੇ ਨਿਸ਼ਾਨੇ 'ਤੇ ਸਨ, ਜਿਸ ਵਿੱਚ ਵੱਡੇ ਕਾਰੋਬਾਰੀ, ਪੰਜਾਬੀ ਗਾਇਕ ਅਤੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਸ਼ਾਮਲ ਹਨ।


- ਦਿੱਲੀ ਤੋਂ ਪ੍ਰਮੋਦ ਸ਼ਰਮਾ ਦੀ ਰਿਪੋਰਟ 


ਇਹ ਵੀ ਪੜ੍ਹੋ: Canada Travel Advisory for India News: ਕੈਨੇਡਾ ਨੇ ਭਾਰਤ 'ਚ ਆਪਣੇ ਨਾਗਰਿਕਾਂ ਨੂੰ 'ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ' ਲਈ ਕਿਹਾ