ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਪੋਜ਼ੀਟਿਵ ਮਰੀਜ਼ਾ ਦੇ ਸੰਪਰਕ ਵਿੱਚ ਆਉਣ ਨਾਲ ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਲਗਾਤਾਰ ਸੂਬੇ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਹੁਕਮ ਜਾਰੀ ਕਰਕੇ ਉਨ੍ਹਾਂ NRI ਦੀ ਲਿਸਟ ਮੰਗੀ ਹੈ ਜੋ ਮਾਰਚ ਦੌਰਾਨ ਪਿੰਡ ਆਏ ਸਨ, ਸਿਰਫ਼ ਇਨ੍ਹਾਂ ਹੀ ਨਹੀਂ ਸੂਬਾ ਸਰਕਾਰ ਨੇ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਨੇ ਕੀ ਪਿੰਡ ਦੇ ਜਿਹੜੇ ਲੋਕ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਲਈ ਗਏ ਸਨ ਉਨ੍ਹਾਂ ਦੀ ਲਿਸਟ ਵੀ ਤਿਆਰ ਕਰਨ  


COMMERCIAL BREAK
SCROLL TO CONTINUE READING

ਪੰਜਾਬ ਸਰਕਾਰ ਨੇ ਕਿਉਂ ਮੰਗੀ ਲਿਸਟ ? 


ਪੰਜਾਬ ਸਰਕਾਰ ਦਾ ਦਾਅਵਾ ਹੈ ਕੀ ਮਾਰਚ ਮਹੀਨੇ ਦੇ ਅੰਦਰ 94 ਹਜ਼ਾਰ NRI ਅਤੇ ਵਿਦੇਸ਼ੀ ਪੰਜਾਬ ਆਏ ਸਨ,ਸੂਬਾ ਸਰਕਾਰ ਦਾ ਦਾਅਵਾ ਹੈ ਕੀ ਇਨ੍ਹਾਂ ਵਿੱਚੋਂ 
ਜ਼ਿਆਦਾਤਰ ਲੋਕਾਂ ਨੂੰ ਟਰੇਸ ਕਰ ਲਿਆ ਗਿਆ ਹੈ 30 ਹਜ਼ਾਰ ਲੋਕਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਹੈ, ਬਾਕੀ ਲੋਕਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਮਾਲੀਆ ਵਿਭਾਗ ਅਤੇ ਪੰਚਾਇਤ ਸਟਾਫ਼ ਨੂੰ ਨਿਰਦੇਸ਼ ਦਿੱਤੇ ਨੇ ਇਨ੍ਹਾਂ ਬੱਚੇ ਲੋਕਾਂ ਦੀ ਤਲਾਸ਼ ਕੀਤੀ ਜਾਵੇ, ਪੰਜਾਬ ਸਰਕਾਰ ਨੇ ਇਸ ਦੇ ਲਈ ਸਰਪੰਚਾਂ ਅਤੇ ਨੰਬਰਦਾਰਾਂ ਤੋਂ ਵੀ ਮਦਦ ਮੰਗੀ ਹੈ, ਸੂਬਾ ਸਰਕਾਰ ਨੇ ਅਪੀਲ ਕੀਤੀ ਹੈ ਕੀ ਸਰਪੰਚ ਅਤੇ ਨੰਬਰਦਾਰ ਪਿੰਡ ਵਿੱਚ ਮਾਰਚ ਮਹੀਨੇ ਵਿੱਚ ਪਹੁੰਚੇ NRI ਦੀ ਲਿਸਟ ਉਨ੍ਹਾਂ ਨੂੰ ਸੌਂਪਣ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਕੀ ਜਿਹੜੇ ਲੋਕ NRI ਦੀ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ


ਹੋਲਾ ਮਹੱਲਾ ਜਾਣ ਵਾਲਿਆ ਦੀ ਲਿਸਟ ਮੰਗੀ 


ਪੰਜਾਬ ਸਰਕਾਰ ਨੇ ਪਿੰਡ ਦੇ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਨਿਰਦੇਸ਼ ਦਿੱਤੇ ਨੇ ਕੀ ਪਿੰਡ ਤੋਂ ਜੋ ਵੀ ਸ਼ਖ਼ਸ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਉਸ ਦੀ ਵੀ ਲਿਸਟ ਤਿਆਰ ਕਰਨ, ਦਰਾਸਲ ਨਵਾਂ ਸ਼ਹਿਰ ਦੇ ਜਿਸ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ ਉਹ ਸ਼ਖ਼ਸ 7 ਮਾਰਚ ਨੂੰ ਭਾਰਤ ਆਉਣ ਤੋਂ ਬਾਅਦ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਗਿਆ ਸੀ, ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਵੀ ਇੱਕ ਹੈਲਪ ਲਾਈਨ ਸ਼ੁਰੂ ਕੀਤੀ ਗਈ ਸੀ ਅਤੇ ਸਭ ਨੂੰ ਅਪੀਲ ਕੀਤੀ ਸੀ ਕੀ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਵਾਲਾ ਹਰ ਸ਼ਖ਼ਸ ਆਪਣਾ ਮੈਡੀਕਲ ਟੈਸਟ ਕਰਵਾਏ, ਪੰਜਾਬ ਸਰਕਾਰ ਵੱਲੋਂ  ਸ੍ਰੀ ਆਨੰਦਪੁਰ ਸਾਹਿਬ ਵਿੱਚ 50 ਮੈਡੀਕਲ ਟੀਮਾਂ ਨਿਯੁਕਤ ਕੀਤੀਆਂ ਹੋਇਆ ਨੇ ਜੋ ਲੋਕਾਂ ਦਾ ਮੈਡੀਕਲ ਟੈਸਟ ਕਰ ਰਹੀਆਂ ਨੇ