Faridkot News: ਸ਼ੱਕੀ ਹਾਲਾਤ `ਚ ਮਿਲੀ ਕੋਆਪ੍ਰੇਟਿਵ ਸੁਸਾਇਟੀ ਵਿਚੋਂ ਰਿਟਾਇਸ ਇੰਸਪੈਕਟਰ ਦੀ ਲਾਸ਼
Faridkot News: ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦੇ ਰਹਿਣ ਵਾਲੇ ਇੱਕ 70 ਸਾਲਾਂ ਵਿਅਕਤੀ ਨਿਰਮਲ ਸਿੰਘ ਦੀ ਸਥਾਨਕ ਜਹਾਜ਼ ਗਰਾਊਂਡ ਦੇ ਜੰਗਲੀ ਇਲਾਕੇ ਵਿੱਚ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲੀ।
Faridkot News: ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦੇ ਰਹਿਣ ਵਾਲੇ ਇੱਕ 70 ਸਾਲਾਂ ਵਿਅਕਤੀ ਨਿਰਮਲ ਸਿੰਘ ਦੀ ਸਥਾਨਕ ਜਹਾਜ਼ ਗਰਾਊਂਡ ਦੇ ਜੰਗਲੀ ਇਲਾਕੇ ਵਿੱਚ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲੀ ਜਿਸਦੇ ਪੁੜਪੁੜੀ ਉਤੇ ਗੋਲੀ ਵੱਜੀ ਹੋਈ ਸੀ ਅਤੇ ਕੋਲ ਹੀ ਉਸਦਾ ਲਾਇਸੈਂਸੀ ਪਿਸਤੌਲ ਪਿਆ ਪਿਆ ਸੀ ਜੋ ਪਹਿਲੀ ਨਜ਼ਰੇ ਆਤਮਹੱਤਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀਆਂ ਦਾ ਸ਼ੱਕ ਹੈ ਕੇ ਨਿਰਮਲ ਸਿੰਘ ਦਾ ਕ਼ਤਲ ਕੀਤਾ ਗਿਆ ਹੈ ਕਿਉਕਿ ਮੌਕੇ ਉਤੇ ਉਨ੍ਹਾਂ ਦਾ ਮੋਬਾਇਲ ਫੋਨ ਵੀ ਨਹੀਂ ਮਿਲਿਆ। ਪੁਲਿਸ ਵੱਲੋਂ ਮੌਕੇ ਉਤੇ ਫਰੈਂਸਿਕ ਟੀਮ ਨਾਲ ਪੁੱਜ ਕੇ ਸਾਰੇ ਤੱਥ ਇਕੱਠੇ ਕਰ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਸਾਰੇ ਮਾਮਲੇ ਸਬੰਧੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ਉਪਰ ਪੁੱਜੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਪੁਲਿਸ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਉਹ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਦੀ ਕਿਸੇ ਵੱਲੋਂ ਹੱਤਿਆ ਕੀਤੀ ਜਾਪਦੀ ਹੈ ਕਿਉਂਕਿ ਮ੍ਰਿਤਕ ਦਾ ਮੋਬਾਇਲ ਫੋਨ ਵੀ ਕੋਲ ਨਹੀਂ ਹੈ।
ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ; ਹੰਗਾਮੇਦਾਰ ਰਹਿਣ ਦੀ ਸੰਭਾਵਨਾ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਬੇਟਾ ਅਤੇ ਬੇਟੀ ਵਿਦੇਸ਼ ਵਿੱਚ ਰਹਿੰਦੇ ਹਨ ਜੋ ਆਪਣੀ ਪਤਨੀ ਨਾਲ ਇਕੱਲਾ ਇਥੇ ਰਹਿ ਰਿਹਾ ਸੀ ਤੇ ਕੋਆਪ੍ਰੇਟਿਵ ਸੁਸਾਇਟੀ ਇੰਸਪੈਕਟਰ ਵਜੋਂ ਰਿਟਾਇਰ ਹੋਇਆ ਸੀ। ਇਸ ਮਾਮਲੇ ਵਿੱਚ ਥਾਣਾ ਸਦਰ 2 ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪ੍ਰਤੱਖ ਤੋਂ ਆਤਮ ਹੱਤਿਆ ਦਾ ਮਾਮਲਾ ਜਾਪਦਾ ਹੈ।। ਫਿਲਹਾਲ ਸਾਰੇ ਤੱਤਾਂ ਦੀ ਜਾਣਕਰੀ ਇਕੱਤਰ ਕੀਤੀ ਜਾ ਰਹੀ ਹੈ।
ਅਜਿਹੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਕਤਲ ਕਰਕੇ ਮਾਮਲੇ ਨੂੰ ਖੁਦਕੁਸ਼ੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੀਆਂ ਗਲੀਆਂ ਵਿੱਚ ਲੱਗੇ ਸੀਸੀਟੀਵੀ ਫੁਟੇਜ ਪੁਲਿਸ ਦੀ ਜਾਂਚ ਵਿੱਚ ਕਾਫੀ ਸਹਾਈ ਸਿੱਧ ਹੋ ਸਕਦੇ ਹਨ।
ਇਹ ਵੀ ਪੜ੍ਹੋ : Punjab Weather Update: ਪੰਜਾਬ ਦਾ ਕਈ ਜ਼ਿਲ੍ਹਿਆਂ 'ਚ ਪਈ ਬੂੰਦਾਬਾਂਦੀ; ਮੌਸਮ ਵਿਭਾਗ ਵੱਲੋਂ ਬਾਰਿਸ਼ ਦਾ ਅਲਰਟ
ਦੇਵ ਅਨੰਦ ਸ਼ਰਮਾ ਦੀ ਰਿਪੋਰਟ