ਦਿੱਲੀ : ਲਾਲ ਕਿੱਲੇ 'ਤੇ ਝੰਡਾ ਲਹਿਰਲਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਦੀਪ ਸਿੱਧੂ ਨੂੰ ਕਰਨਾਲ ਤੋਂ ਗਿਰਫ਼ਤਾਰ ਕਰ ਲਿਆ ਹੈ,ਪੁਲਿਸ ਵੱਲੋਂ ਦੀਪ ਸਿੱਧੂ ਦੀ ਗਿਰਫ਼ਤਾਰੀ ਦੇ ਲਈ 1 ਲੱਖ ਦਾ ਇਨਾਮ ਰੱਖਿਆ ਗਿਆ ਸੀ ਅਤੇ ਉਸ ਦੇ ਖਿਲਾਫ਼ ਲੁੱਕ ਆਉਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ, 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਅੰਡਰਗਰਾਉਂਡ ਸੀ ਅਤੇ ਫੇਸਬੁੱਕ ਦੇ ਜ਼ਰੀਏ ਬਿਆਨ ਦੇ ਰਿਹਾ ਸੀ,  ਖ਼ੁਲਾਸਾ ਹੋਇਆ ਸੀ  ਕੀ ਦੀਪ ਸਿੱਧੂ ਵਿਦੇਸ਼ ਤੋਂ ਆਪਣੀ ਮਹਿਲਾ ਦੋਸਤ ਦੇ ਜ਼ਰੀਏ ਆਪਣਾ ਫੇਸਬੁੱਕ ਹੈਂਡਲ ਆਪਰੇਟ ਕਰ ਰਿਹਾ ਸੀ, ਹਾਲਾਂਕਿ ਫੇਸਬੁੱਕ ਲਾਈਵ ਦੇ ਜ਼ਰੀਏ ਸਿੱਧੂ ਸਮਾਂ ਆਉਣ 'ਤੇ ਸਰੰਡਰ ਕਰਨ ਦੀ ਗੱਲ ਕਹਿ ਰਿਹਾ ਸੀ.  


COMMERCIAL BREAK
SCROLL TO CONTINUE READING

26 ਜਨਵਰੀ ਦੀ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਆਪਣੇ ਅੰਦੋਲਨ ਤੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਸੀ ਅਤੇ ਹਿੰਸਾ ਦੇ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਸੀ, ਦੀਪ ਸਿੱਧੂ 'ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ  ਹੀ ਨੌਜਵਾਨਾਂ ਵਿੱਚ ਭੜਕਾਉ ਭਾਸ਼ਣ ਦਿੱਤਾ ਸੀ ਅਤੇ ਟਰੈਕਟਰ ਮਾਰਚ ਦੌਰਾਨ ਲਾਲ ਕਿੱਲੇ ਲੈਕੇ ਗਿਆ ਸੀ, ਲਾਲ ਕਿੱਲੇ ਤੋਂ ਪਰਤਨ ਤੋਂ ਬਾਅਦ ਦੀਪ ਸਿੱਧੂ ਨੇ ਫੇਸਬੁਕ ਲਾਈਵ ਦੇ ਜ਼ਰੀਏ ਆਪ ਕਿਹਾ ਸੀ ਕਿ ਉਸ ਨੇ ਲਾਲ ਕਿੱਲੇ 'ਤੇ ਝੰਡਾ ਫਹਿਰਾਇਆ ਹੈ     


WATCH LIVE TV