AI Video Call Scam: ਤੁਹਾਨੂੰ ਵੀ ਆ ਸਕਦੀ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਫੇਕ ਵੀਡਿਓ ਕਾਲ! AI ਰਾਹੀਂ ਸਾਈਬਰ ਠਗੀ ਦੇ ਵੱਧ ਰਹੇ ਮਾਮਲੇ
Deepfake AI Video Call Scam news: AI ਦੀ ਵਰਤੋਂ ਦੇ ਨਾਲ ਵੀਡਿਓ ਕਾਲ ਤੱਕ ਕਰਕੇ ਲੋਕਾਂ ਨੂੰ ਯਕੀਨ ਦਵਾਇਆ ਜਾਂਦਾ ਹੈ ਕਿ ਤੁਹਾਡਾ ਕੋਈ ਆਪਣਾ ਮੁਸ਼ਕਿਲ `ਚ ਹੈ।
Deepfake AI Video Call Scam news: ਜਿਵੇਂ-ਜਿਵੇਂ ਤਕਨੀਕ ਵਿੱਚ ਇਜਾਫਾ ਹੁੰਦਾ ਜਾ ਰਿਹਾ ਹੈ ਸਾਈਬਰ ਠੱਗ ਨਵੀਆਂ ਤਰਕੀਬਾਂ ਨਾਲ ਹੋਰ ਵੀ ਜਿਆਦਾ ਠੱਗੀਆਂ ਮਾਰਨ ਦੇ ਵਿੱਚ ਕਾਮਯਾਬ ਹੋ ਰਹੇ ਹਨ। ਅੱਜ ਦੇ ਸਮੇਂ ਵਿੱਚ ਹਰ ਕੋਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਗੱਲ ਕਰ ਰਿਹਾ ਹੈ ਅਤੇ ਕਿਸੇ ਵੀ ਚੀਜ਼ ਦਾ ਜੇਕਰ ਫਾਇਦਾ ਹੁੰਦਾ ਹੈ ਤਾਂ ਉਸਦਾ ਨੁਕਸਾਨ ਵੀ ਹੁੰਦਾ ਹੈ।
ਇਸੇ ਤਰ੍ਹਾਂ ਜੇਕਰ ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸਦੇ ਫਾਇਦੇ ਬਹੁਤ ਨੇ ਪਰ ਜੇਕਰ ਇਸਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਤਾਂ ਇਸਦੇ ਨੁਕਸਾਨ ਵੀ ਬਹੁਤ ਹਨ।
ਅਸੀਂ ਗੱਲ ਕਰ ਰਹੇ ਹਾਂ ਆਰਟੀਫ਼ਿਸ਼ਲ ਇੰਟੈਲੀਜੈਂਸ ਨਾਲ ਮਾਰੀ ਜਾ ਰਹੀ ਸਾਈਬਰ ਠੱਗੀ ਦੀ। ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਸਾਈਬਰ ਠੱਗ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਫਿਰ ਪਰਿਵਾਰਕ ਮੈਂਬਰ ਦੀ ਬਿਲਕੁਲ ਮਿਲਦੀ ਜੁਲਦੀ ਆਵਾਜ਼ ਕੱਢਦੇ ਹਨ ਅਤੇ ਫਿਰ ਮੁਸ਼ਕਿਲ 'ਚ ਹੋਣ, ਹਸਪਤਾਲ 'ਚ ਭਰਤੀ ਹੋਣ, ਜਾਂ ਅਗਵਾ ਹੋ ਜਾਣ ਵਰਗੀਆਂ ਗੱਲਾਂ ਕਹਿ ਕੇ ਤੁਰੰਤ ਪੈਸੇ ਭੇਜਣ ਲਈ ਕਹਿੰਦੇ ਗਨ।
ਇਸ ਤਰ੍ਹਾਂ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਆਮ ਲੋਕਾਂ ਨੂੰ ਝਾਂਸੇ ਵਿੱਚ ਫਸਾ ਕੇ ਉਨ੍ਹਾਂ ਤੋਂ ਉਨ੍ਹਾਂ ਦੀ ਜਮਾ ਪੂੰਜੀ ਕੱਢਵਾ ਲੈਂਦੇ ਹਨ। ਪੂਰੇ ਦੇਸ਼ ਵਿੱਚ ਅਜਿਹੇ ਚੋਕਾ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਮਾਮਲਿਆਂ ਦੇ ਵਿੱਚ ਤਾਂ AI ਦੀ ਵਰਤੋਂ ਦੇ ਨਾਲ ਵੀਡਿਓ ਕਾਲ ਤੱਕ ਕਰਕੇ ਲੋਕਾਂ ਨੂੰ ਯਕੀਨ ਦਵਾਇਆ ਜਾਂਦਾ ਹੈ ਕਿ ਤੁਹਾਡਾ ਕੋਈ ਆਪਣਾ ਮੁਸ਼ਕਿਲ 'ਚ ਹੈ।
ਵੀਡਿਓ ਵੇਖ ਕੇ ਇਨਸਾਨ ਅਸਾਨੀ ਨਾਲ ਯਕੀਨ ਕਰ ਲੈਂਦਾ ਹੈ ਅਤੇ ਸਾਈਬਰ ਠਗਾਂ ਦਾ ਸ਼ਿਕਾਰ ਬਣ ਜਾਂਦਾ ਹੈ। ਦਿੱਲੀ ਦੇ ਵਿੱਚ ਇੱਕ ਮਨੀ ਏਕਸਚੇਂਜ਼ ਕੰਪਨੀ ਦੇ ਡਾਇਰੈਕਟਰ ਦੇ ਨਾਲ ਤਾਂ ਵਿਧਾਇਕ ਦੀ ਆਵਾਜ਼ ਕੱਢਕੇ 6 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਉਸ ਨੂੰ ਪਾਰਟੀ ਫੰਡ ਲਈ ਪੈਸੇ ਦੇਣ ਦੀ ਗੱਲ ਕਹੀ ਗਈ ਅਤੇ 6 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ।
ਇਸ ਕਰਕੇ ਕਦੇ ਵੀ ਪੈਸਿਆਂ ਦਾ ਭੁਗਤਾਨ ਕਰਨ ਤੋਂ ਪਹਿਲਾਂ ਦੀ ਵਾਰ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ
(For more news apart from Deepfake AI Video Call Scam news, stay tuned to Zee PHH)