Delhi- Nuh Encounter: ਦਿੱਲੀ ਤੇ ਨੂਹ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, ਐਨਕਾਊਂਟਰ `ਚ ਅਪਰਾਧੀ ਜ਼ਖਮੀ
Nuh-Delhi Encounter News: ਦਿੱਲੀ ਪੁਲਿਸ ਅਤੇ ਨੂਹ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਹੈੱਡ ਕਾਂਸਟੇਬਲ ਨੂੰ ਮਾਰਨ ਤੋਂ ਬਾਅਦ ਫਰਾਰ ਹੋਏ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Nuh-Delhi Encounter News: ਦਿੱਲੀ ਅਤੇ ਨੂਹ ਪੁਲਿਸ ਨੇ ਹਰਿਆਣਾ ਦੇ ਨੂਹ 'ਚ ਸਾਂਝਾ ਆਪ੍ਰੇਸ਼ਨ ਚਲਾਇਆ। ਜਿਸ ਵਿੱਚ ਇੱਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕਾਬਲੇ ਦੌਰਾਨ ਬਦਮਾਸ਼ ਜ਼ਖਮੀ ਹੋ ਗਿਆ। ਇਹ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ ਹੈ। ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦਾ ਮੁਜਰਮ ਸਪੈਸ਼ਲ ਸੈੱਲ ਅਤੇ ਹਰਿਆਣਾ ਦੀ ਨੂਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਖਮੀ ਹੋ ਗਿਆ।ਜ਼ਖਮੀ ਅਪਰਾਧੀ ਦਾ ਨਾਂ ਸ਼ਾਕਿਰ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ 'ਤੇ ਚਾਰ ਵਾਰ (Nuh-Delhi Encounter News) ਐਨਕਾਊਂਟਰ ਦੌਰਾਨ ਗੋਲੀਬਾਰੀ ਹੋ ਚੁੱਕੀ ਹੈ।
ਜਾਣੋ ਕੀ ਹੋਇਆ (Nuh-Delhi Encounter News)
ਇਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਨੂਹ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਐਨਕਾਊਂਟਰ (Nuh-Delhi Encounter News) ਹੋਇਆ ਹੈ। ਨੂਹ ਵਿੱਚ ਸ਼ਾਕਿਰ ਨਾਮਕ ਇੱਕ ਅਪਰਾਧੀ ਅਤੇ ਸਾਂਝੀ ਟੀਮ ਵਿਚਕਾਰ ਮੁਕਾਬਲਾ ਹੋਇਆ। ਸਪੈਸ਼ਲ ਸੈੱਲ ਅਤੇ ਹਰਿਆਣਾ ਦੀ ਨੂਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਖ਼ਮੀ ਮੁਲਜ਼ਮ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਲੋੜੀਂਦਾ ਅਪਰਾਧੀ ਸੀ।
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਦਿੱਲੀ ਪੁਲਿਸ ਅਤੇ ਨੂਹ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਇੱਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ ਦੌਰਾਨ ਉਹ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ: Sidhu Moosewala News: ਸਿੱਧੂ ਮੂਸੇਵਾਲਾ ਦੇ ਘਰ ਆਈ ਖੁਸ਼ਖਬਰੀ, ਮਾਰਚ 'ਚ ਮਾਤਾ ਚਰਨ ਕੌਰ ਦੇਣਗੇ ਬੱਚੇ ਨੂੰ ਜਨਮ
ਆਖਰ ਕਿਉ ਹੈ ਪੁਲਿਸ ਇਸ ਦੇ ਪਿੱਛੇ
ਜ਼ਖਮੀ ਅਪਰਾਧੀ ਦਾ ਨਾਂ ਸ਼ਾਕਿਰ ਹੈ। ਹੁਣ ਤੱਕ ਪੁਲਿਸ 'ਤੇ 4 ਵਾਰ ਐਨਕਾਊਂਟਰ ਦੌਰਾਨ ਗੋਲੀਬਾਰੀ ਹੋ ਚੁੱਕੀ ਹੈ। ਦਿੱਲੀ ਦੇ 2 ਮਾਮਲਿਆਂ ਵਿੱਚ ਪੀ.ਓ ਐਲਾਨਿਆ ਗਿਆ ਸੀ। ਨੂਹ ਦੀ ਸਾਬਕਾ ਵਿਧਾਇਕ ਸ਼ਾਹਿਦਾ ਖਾਨ ਦੇ ਘਰ 'ਤੇ ਅੰਨ੍ਹੇਵਾਹ ਗੋਲੀਬਾਰੀ ਅਤੇ ਲੁੱਟ-ਖੋਹ ਦਾ ਮਾਮਲਾ ਵੀ ਚੱਲ ਰਿਹਾ ਹੈ। ਡੇਢ ਦਰਜਨ ਤੋਂ ਵੱਧ ਗੰਭੀਰ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ
ਇਹ ਵੀ ਪੜ੍ਹੋ: Chandigarh Election: ਅੱਜ ਹੋਣਗੀਆਂ ਚੰਡੀਗੜ੍ਹ ਸੀਨੀਅਰ ਤੇ ਡਿਪਟੀ ਦੀਆਂ ਚੋਣਾਂ, ਦੇਖੋ ਕੀ ਨਿਕਲੇਗਾ ਸਿੱਟਾ