ਅਜੈ ਮਹਾਜਨ/ਪਠਾਨਕੋਟ : ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਬਮਿਆਲ ਸੈਕਟਰ ਵਿੱਚ ਸਥਿਤ ਸੀਮਾ ਸੁਰੱਖਿਆ ਬਲ ਦੀ ਚੌਕੀ ਜੈਤਪੁਰ ਅਤੇ ਕਾਂਸ਼ੀ ਬਰਵਾ ਦੇ ਅਧੀਨ ਰਾਤ 8 ਵਜੇ ਦੇ ਕਰੀਬ ਜ਼ਮੀਨ ਤੋਂ ਲਗਭਗ 600 ਮੀਟਰ ਦੀ ਉਚਾਈ ਉੱਤੇ ਡਰੋਨ ਨੂੰ ਵੇਖਣ ਦੀ ਖਬਰ ਆਈ ਹੈ ਅਤੇ  ਸਰਹੱਦ ਉੱਤੇ ਤਾਇਨਾਤ ਸੀਮਾ ਸੁਰਖਿਆ ਬਲ ਬਟਾਲੀਅਨ 121  ਦੇ ਜਵਾਨਾਂ ਵਲੌਂ 5  ਰਾਉਂਡ ਫਾਇਰ  ਵੀ ਕਰਨ ਦੀ  ਖ਼ਬਰ ਹੈ।  ਸੀਮਾ ਸੁਰਖੁਆ ਬਲ ਅਤੇ ਪੁਲਿਸ ਵਲੌਂ ਖੋਜ ਅਭਿਆਨ ਚਲਾਇਆ ਗਿਆ ਹੈ.


COMMERCIAL BREAK
SCROLL TO CONTINUE READING

ਦਰਅਸਲ ਆਏ ਦਿਨ ਭਾਰਤ ਪਾਕਿਸਤਾਨ ਸਰਹੱਦ ਉੱਤੇ ਪਾਕਿਸਤਾਨ ਵਲੌਂ ਭਾਰਤ ਦੀ ਹੱਦ ਵਿਚ ਡਰੋਨ ਭੇਜਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਕੁੱਝ ਦੀਨਾ ਤੋਂ ਪੰਜਾਬ ਪੁਲਿਸ ਡੀ ਜੀ ਪੀ ਪੰਜਾਬ ਵਲੋ ਡਰੋਨ ਦੀ ਘਟਨਾ ਦੀ ਸ਼ੰਕਾ ਜਤਾਉਂਦੇ ਹੋਏ ਪੰਜਾਬ ਦੇ ਸਰਹੱਦੀ ਜਿਲੇ ਪਠਾਨਕੋਟ ,ਤਰਨਤਾਰਨ,ਅਮ੍ਰਿਤਸਾਰ ਗੁਰਦਪੁਰ ਆਦਿ ਵਿੱਚ ਸਖਤ ਨਾਕੇਬੰਦੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਅਤੇ ਡਰੋਨ ਦੀ ਘਟਨਾਵਾਂ ਉਤੇ ਨਜਰ ਰੱਖਣ ਦੇ ਵੀ ਆਦੇਸ਼ ਦਿੱਤੇ ਗਏ ਹਨ ।


ਜਿੱਸਦੇ ਚਲਦੇ ਅੱਜ ਇਹ ਘਟਨਾ ਬਮਿਆਲ ਸੈਕਟਰ ਦੇ ਨਜ਼ਦੀਕ ਸੀਮਾ ਸੁਰਖਿਆ ਬਲ ਦੀ ਪੋਸਟ ਕਾਂਸ਼ੀ ਬੜਵਾਂ ਅਤੇ ਜੈਤ ਪੁਰ ਦੇ ਨਜ਼ਦੀਕ ਰਾਤ 8 ਬਜੇ ਦੇ ਖਰੀਬ ਇਕ ਡਰੋਨ ਦੇਖਿਆ ਗਿਆ ਜੋਕਿ ਜਮੀਨ ਤੋਂ 600 ਮੀਟਰ ਦੀ ਉਚਾਈ ਉੱਤੇ ਪਾਕਿਸਤਾਨ ਵਲੋਂ ਭਾਰਤ ਦੀ ਹੱਦ ਵਿਚ ਦਾਖਿਲ ਹੋ ਰਿਹਾ ਸੀ ।ਜਿਸਨੂੰ ਦੇਖਦੇ ਹੀ ਸੁਰਖਿਆ ਬਲਾਂ ਵਲੰ ਇਸ ਡਰੋਨ ਉੱਤੇ 5 ਰਾਉਂਡ ਫਾਇਰ ਕੀਤੇ ਗਏ ਜਿੱਸਦੇ ਕਰਕੇ ਸੁਰਖਿਆ ਬਲ ਵਲੰ ਦੇਰ ਰਾਤ ਤੋਂ ਹੀ ਖੋਜ ਅਭਿਆਨ ਚਲਾਇਆ ਜਾ ਰਿਹਾ ਹਾਲੇ ਤਕ ਕੋਈ ਵੀ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਨਹੀਂ ਮਿਲੀ ਹੈ।