Moga Murder: ਮੋਗਾ ਵਿੱਚ ਇੱਕ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀ ਘਟਨਾ ਮਗਰੋਂ ਛੋਟੇ ਭਰਾ ਨੇ ਵੱਡੇ ਭਰਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਭਰਾ ਨੇ ਤਲਵਾਰ ਨਾਲ ਹਮਲਾ ਕਰਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਪਰ ਪੁੱਜ ਗਈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ। ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਦੇ ਰੂਪ ਵਿੱਚ ਹੋਈ ਅਤੇ ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਵਜੋਂ ਹੋਈ ਹੈ।


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ ਤੇ ਇਸ ਕਾਰਨ ਉਹ ਪਰਿਵਾਰ ਕੋਲੋਂ ਹਮੇਸ਼ਾ ਪੈਸੇ ਮੰਗਦਾ ਰਹਿੰਦਾ ਸੀ। ਜਦ ਪੈਸੇ ਨਾ ਮਿਲਦੇ ਤਾਂ ਉਹ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਦਾ, ਜਿਸ ਕਾਰਨ ਉਸ ਨੂੰ ਘਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਮਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਨੇ ਉਸ ਨਾਲ ਤੇ ਉਸ ਦੇ ਪਤੀ ਨਾਲ ਕਈ ਵਾਰ ਕੁੱਟਮਾਰ ਕੀਤੀ ਸੀ।


ਉਨ੍ਹਾਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਸੁਖਜੀਤ ਦਾ ਵਿਆਹ ਕਰ ਦਿੱਤਾ ਸੀ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਉਹ ਆਪਣੀ ਪਤਨੀ ਨਾਲ ਵੀ ਕੁੱਟਮਾਰ ਕਰਦਾ ਸੀ। ਮਾਂ ਨੇ ਦੱਸਿਆ ਕਿ,''ਮੇਰੇ ਬੇਟੇ ਨੇ ਮੇਰੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਮੇਰੇ ਛੋਟੇ ਬੇਟੇ ਦੇ ਮੋਬਾਈਲ ਉਪਰ ਭੇਜ ਦਿੱਤੀਆਂ, ਜਿਸ ਨੂੰ ਮੇਰਾ ਬੇਟਾ ਬਰਦਾਸ਼ਤ ਨਹੀਂ ਕਰ ਪਾਇਆ ਅਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।''


ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ


ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਅਜੇ 2 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਸੁਖਜੀਤ ਸਿੰਘ ਨਾਲ ਹੋਇਆ ਸੀ ਤੇ ਕੱਲ੍ਹ ਸ਼ਾਮ ਨੂੰ ਉਹ ਕਮਰੇ ਵਿੱਚ ਹੀ ਸਨ ਤੇ ਉਸ ਦੇ ਪਤੀ ਦਾ ਛੋਟੇ ਭਰਾ ਨਾਲ ਝਗੜਾ ਹੋ ਗਿਆ ਸੀ ਅਤੇ ਜਿਸ ਵਿੱਚ ਉਸ ਦੀ ਮੌਤ ਹੋ ਗਈ। ਜਦ ਮ੍ਰਿਤਕ ਦੀ ਪਤੀ ਵੱਲੋਂ ਅਸ਼ਲੀਲ ਤਸਵੀਰਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪਤਾ ਨਹੀਂ ਕਦੋਂ ਉਸ ਨੇ ਅਸ਼ਲੀਲ ਤਸਵੀਰਾਂ ਖਿੱਚੀਆਂ ਤੇ ਕਦੋਂ ਭੇਜੀਆਂ। ਉਥੇ ਹੀ ਮ੍ਰਿਤਕ ਅਤੇ ਮੁਲਜ਼ਮ ਦੀ ਭੈਣ ਨੇ ਕਿਹਾ ਕਿ, ''ਹਾਲਾਂਕਿ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ ਹੈ ਪਰ ਮੇਰੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੀ ਹੱਤਿਆ ਕਰਕੇ ਕੁਝ ਗਲਤ ਨਹੀਂ ਕੀਤਾ ਕਿਉਂ ਵੱਡੇ ਭਰਾ ਨੇ ਸਭ ਨੂੰ ਪਰੇਸ਼ਾਨ ਕੀਤਾ ਹੋਇਆ ਸੀ।''


ਇਹ ਵੀ ਪੜ੍ਹੋ : Gurdaspur news: ਇੱਕ ਥੱਪੜ ਨੇ ਕਰਵਾਇਆ ਪੁਲਿਸ ਮੁਲਾਜ਼ਮ ਸਸਪੈਂਡ, ਮਹਿਲਾ ਨਾਲ ਕੀਤੀ ਸੀ...