DSP Surinder Bansal Arrest News: ਭ੍ਰਿਸ਼ਟਾਚਾਰ ਦੇ ਮਾਮਲੇ `ਚ ਡੀਐਸਪੀ ਸੁਰਿੰਦਰ ਬੰਸਲ ਗ੍ਰਿਫਤਾਰ; ਅੱਜ ਅਦਾਲਤ `ਚ ਕੀਤਾ ਜਾਵੇਗਾ ਪੇਸ਼
DSP Surinder Bansal Arrest News: ਫਿਰੋਜ਼ਪੁਰ ਸਿਟੀ ਵਿੱਚ ਤਾਇਨਾਤ ਡੀਐਸਪੀ ਸਿਟੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਵਿੱਚ ਸਹਿਯੋਗ ਨਾ ਕਰਨ ਉਤੇ ਡੀਐਸਪੀ ਸੁਰਿੰਦਰ ਬੰਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
DSP Surinder Bansal Arrest News: ਫਿਰੋਜ਼ਪੁਰ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਫਿਰੋਜ਼ਪੁਰ ਸਿਟੀ ਵਿੱਚ ਤਾਇਨਾਤ ਡੀਐਸਪੀ ਸਿਟੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਵਿੱਚ ਸਹਿਯੋਗ ਨਾ ਕਰਨ ਉਤੇ ਡੀਐਸਪੀ ਸੁਰਿੰਦਰ ਬੰਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐਸਪੀ ਸੁਰਿੰਦਰਪਾਲ ਬਾਂਸਲ ਨੂੰ ਪੁਲਿਸ ਨੇ ਸੋਮਵਾਰ ਰਾਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਨੂੰ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਰੱਖਿਆ ਗਿਆ ਹੈ ਅਤੇ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫ਼ਤਾਰੀ 5 ਲੱਖ ਰੁਪਏ ਦੀ ਰਿਸ਼ਵਤ ਤੇ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਕੀਤੀ ਗਈ ਹੈ। ਡੀਐਸਪੀ ਸੁਰਿੰਦਰਪਾਲ ਬਾਂਸਲ ਵੱਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਦੇ ਐਸਪੀ-ਡੀ ਰਣਧੀਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਿਸ ਵਿੱਚ ਖੁਲਾਸਾ ਹੋਇਆ ਸੀ ਕਿ ਬਾਂਸਲ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਰਾਹੀਂ ਗੂਗਲ ਪੇਅ ਰਾਹੀਂ ਆਪਣੇ ਖਾਤੇ ਵਿੱਚ ਕਰੀਬ 5 ਲੱਖ ਰੁਪਏ ਕਢਵਾ ਲਏ ਸਨ।
ਇਸ ਤੋਂ ਇਲਾਵਾ ਦੋਸ਼ ਹੈ ਕਿ ਗੁਰਮੇਜ ਸਿੰਘ ਜੋ ਕਿ ਇੱਕ ਗੰਭੀਰ ਮਾਮਲੇ ਵਿੱਚ ਲੋੜੀਂਦਾ ਸੀ, ਨੂੰ ਬੰਸਲ ਨੇ ਆਪਣੀ ਜਾਂਚ ਵਿੱਚ ਬੇਕਸੂਰ ਕਰਾਰ ਦਿੱਤਾ ਸੀ। ਪੁਲਿਸ ਸੂਤਰਾਂ ਅਨੁਸਾਰ ਸਥਾਨਕ ਸੱਤਾਧਾਰੀ ਧਿਰ ਦੇ ਇੱਕ ਸੀਨੀਅਰ ਆਗੂ ਦੀ ਸ਼ਮੂਲੀਅਤ ਕਾਰਨ ਪੁਲਿਸ ਦੇ ਉੱਚ ਅਧਿਕਾਰੀ ਬਿਨਾਂ ਠੋਸ ਸਬੂਤਾਂ ਦੇ ਬੰਸਲ ਨੂੰ ਗ੍ਰਿਫ਼ਤਾਰ ਕਰਨ ਤੋਂ ਡਰਦੇ ਸਨ। ਜਿਵੇਂ ਹੀ ਠੋਸ ਸਬੂਤ ਇਕੱਠੇ ਕੀਤੇ ਗਏ, 6 ਦਸੰਬਰ 2023 ਨੂੰ ਤਫ਼ਤੀਸ਼ੀ ਅਫ਼ਸਰ ਐਸਪੀ-ਡੀ ਰਣਧੀਰ ਕੁਮਾਰ ਦੀ ਸ਼ਿਕਾਇਤ 'ਤੇ ਫ਼ਿਰੋਜ਼ਪੁਰ ਕੈਂਟ ਥਾਣੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Farmers Protest: ਕਿਸਾਨ ਜਥੇਬੰਦੀਆਂ ਨੇ ਪੰਜਾਬ 'ਚ ਮੁੜ ਦੋ ਵੱਡੇ ਅੰਦੋਲਨਾਂ ਦਾ ਬਿਗੁਲ ਵਿਜਾਇਆ
ਨਿਯਮਾਂ ਤਹਿਤ ਬਾਂਸਲ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਸੀ। ਇਸ ਦੌਰਾਨ ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲਿਸ ਨੇ ਬੰਸਲ ਦੇ ਫਿਰੋਜ਼ਪੁਰ ਤੇ ਲੁਧਿਆਣਾ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ। ਇਸ ਤੋਂ ਪਹਿਲਾਂ ਬੰਸਲ ਨੇ ਆਪਣੇ ਅਧੀਨ ਇੱਕ ਇੰਸਪੈਕਟਰ ਸਮੇਤ 10 ਪੁਲਿਸ ਮੁਲਾਜ਼ਮਾਂ 'ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਦੀ ਜਾਂਚ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਬਾਂਸਲ ਰਿਸ਼ਵਤ ਦੇ ਕੇਸ ਵਿੱਚ ਫਸ ਗਏ ਸਨ।
ਇਹ ਵੀ ਪੜ੍ਹੋ : Chandigarh News: ਐਮਪੀ ਕਿਰਨ ਖੇਰ ਤੇ ਪੀਏ ਤੋਂ ਜਾਨ ਨੂੰ ਦੱਸਿਆ ਖ਼ਤਰਾ; ਹਾਈ ਕੋਰਟ ਨੇ ਚੇਤੰਨਿਆ ਨੂੰ ਦਿੱਤੀ ਸੁਰੱਖਿਆ