Malout News: ਘਰ `ਚ ਅੱਗ ਲੱਗਣ ਕਾਰਨ ਦਾਜ ਲਈ ਰੱਖਿਆ ਸਾਮਾਨ ਸੜ ਕੇ ਹੋਇਆ ਸੁਆਹ
Malout News: ਮਲੋਟ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਅੰਦਰ ਧੀ ਦੇ ਦਾਜ ਲਈ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
Malout News: ਮਲੋਟ ਦੇ ਨਜ਼ਦੀਕ ਪਿੰਡ ਕਰਮਗੜ੍ਹ ਦੇ ਇਕ ਮਜ਼ਦੂਰ ਬੱਕਰੀਆਂ ਚਰਾ ਕੇ ਗੁਜ਼ਾਰਾ ਕਰਨ ਵਾਲੇ ਵਿਅਕਤੀ ਦੇ ਘਰ ਅਚਾਨਕ ਅੱਗ ਲੱਗ ਗਈ ਜਦੋਂ ਉਹ ਬੱਕਰੀਆਂ ਚਾਰਨ ਗਿਆ ਹੋਇਆ ਸੀ। ਪਤਨੀ ਨਰੇਗਾ ਦੇ ਕੰਮ ਉਪਰ ਗਈ ਹੋਈ ਸੀ। ਗੁਆਂਢੀਆਂ ਨੇ ਸੂਚਨਾ ਦਿਤੀ ਕਿ ਉਨ੍ਹਾਂ ਦੇ ਘਰ ਵਿੱਚ ਅੱਗ ਲੱਗ ਗਈ ਜਦੋਂ ਇੰਦਰ ਕੁਮਾਰ ਘਰ ਆਇਆ ਤਾਂ ਸਭ ਕੁਝ ਸੜ ਚੁੱਕਾ ਸੀ। ਦੁਖੀ ਭਰੇ ਮਨ ਨਾਲ ਪੀੜਤ ਦੱਸਿਆ ਕਿ ਉਹ ਬੱਕਰੀਆਂ ਚਾਰ ਕੇ ਗੁਜ਼ਾਰਾ ਕਰਦਾ ਸੀ ਆਪਣੇ ਬੇਟੀ ਦੇ ਦਾਜ ਬਣਾਇਆ ਸੀ ਜੋ ਸਭ ਕੁਝ ਸੜ ਗਿਆ ਜਿਸ ਵਿਚ 25 ਹਜਾਰ ਦੇ ਕਰੀਬ ਰਾਸ਼ੀ ਵੀ ਸੀ। ਗਰੀਬ ਪਰਿਵਾਰ ਉਪਰ ਮਿੰਟਾਂ ਵਿੱਚ ਹੀ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਹ ਵੀ ਪੜ੍ਹੋ : Sadiq Firing Case: ਪਿੰਡ 'ਚ ਨਸ਼ਾ ਰੋਕਣ ਨੂੰ ਲੈ ਕੇ ਹੋਏ ਝਗੜੇ 'ਚ ਫਾਇਰਿੰਗ ਦੌਰਾਨ ਨਸ਼ਾ ਵਿਰੋਧੀ ਕਮੇਟੀ ਮੈਂਬਰ ਦੀ ਮੌਤ
ਜਾਣਕਾਰੀ ਅਨੁਸਾਰ ਬੱਕਰੀਆਂ ਚਰਾ ਕੇ ਘਰ ਦੇ ਜੀਆਂ ਦਾ ਪਾਲਣ ਪੋਸ਼ਣ ਕਰਨ ਵਾਲੇ ਇੰਦਰ ਕੁਮਾਰ ਬੱਕਰੀਆਂ ਲੈ ਕੇ ਬਾਹਰ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਜੋ ਨਰੇਗਾ ਦਾ ਕੰਮ ਕਰਦੀ ਹੈ, ਉਹ ਵੀ ਬਾਹਰ ਗਈ ਹੋਈ ਸੀ। ਇਸ ਮਗਰੋਂ ਅਚਾਨਕ ਉਸ ਦੇ ਘਰ ਨੂੰ ਅੱਗ ਲੱਗ ਗਈ। ਅੱਗ ਨੇ ਘਰ ਨੂੰ ਬੁਰੀ ਤਰ੍ਹਾਂ ਲਪੇਟ ਵਿੱਚ ਲੈ ਲਿਆ ਸੀ। ਇਸ ਘਰ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ਵਿੱਚ ਦਾਜ ਲਈ ਰੱਖਿਆ ਸਾਮਾਨ ਵੀ ਸੜ ਗਿਆ। ਜਾਣਕਾਰੀ ਮਿਲਣ ਉਤੇ ਜਦੋਂ ਇੰਦਰ ਕੁਮਾਰ ਵਾਪਸ ਪਰਤਿਆ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ।
ਦੂਸਰੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਇਕ ਗਰੀਬ ਪਰਿਵਾਰ ਮਸਾਂ ਗੁਜ਼ਾਰਾ ਕਰਦਾ ਸੀ ਜਿਸ ਦੇ ਮਕਾਨ ਨੂੰ ਅੱਗ ਲੱਗ ਜਾਣ ਨਾਲ ਸਭ ਕੁਝ ਸੜ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : Pathankot Crime News: ਸਕੂਲ ਵੈਨ ਰੋਕ ਕੇ ਹੰਗਾਮਾ ਕਰਨ ਵਾਲੇ ਬਦਮਾਸ਼ਾਂ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ
ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ