Fake Ration Card: ਹੁਣ ਫਰਜ਼ੀ ਰਾਸ਼ਨ ਕਾਰਡ ਵਾਲੇ ਲੋਕ ਹੋ ਜਾਓ ਸਾਵਧਾਨ! ਪੰਜਾਬ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
Fake Ration Card: ਤਰਨਤਾਰਨ ਜ਼ਿਲ੍ਹੇ ਵਿੱਚ ਔਸਤਨ ਹਰ ਚੌਥਾ ਰਾਸ਼ਨ ਕਾਰਡ ਜਾਅਲੀ ਪਾਇਆ ਗਿਆ। ਜ਼ਿਲ੍ਹੇ ਵਿੱਚ 1.41 ਲੱਖ ਰਾਸ਼ਨ ਕਾਰਡਾਂ ਦੀ ਪੜਤਾਲ ਕੀਤੀ ਗਈ।
Fake Ration Card News: ਫਰਜ਼ੀ ਤਰੀਕੇ ਨਾਲ ਰਾਸ਼ਨ ਕਾਰਡ ਬਣਵਾ ਕੇ ਸਰਕਾਰ ਨਾਲ ਧੋਖਾ ਕਰਨ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ ਕਿਉਂਕਿ ਸਰਕਾਰ ਵੱਲੋਂ ਹੁਣ (Fake Ration Card News) ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਦੇ ਬਣਾਏ 88 ਹਜ਼ਾਰ ਸਮਾਰਟ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਇਸ ਨਾਲ ਅਯੋਗ ਪਾਏ ਗਏ ਰਾਸ਼ਨ ਕਾਰਡ ਧਾਰਕਾਂ ਦੀ ਕੁੱਲ ਗਿਣਤੀ 3.59 ਲੱਖ (Fake Ration Card News) ਹੋ ਗਈ ਹੈ।
ਸਰਕਾਰ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਸਰਕਾਰੀ ਸਕੀਮਾਂ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ 'ਤੇ ਰੋਕ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 40.68 ਲੱਖ ਰਾਸ਼ਨ ਕਾਰਡ ਧਾਰਕ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 37.39 ਲੱਖ ਰਾਸ਼ਨ ਕਾਰਡ (Fake Ration Card News)ਧਾਰਕਾਂ ਦੀ ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ 3.59 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ, ਜੋ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਾਂ ਉਨ੍ਹਾਂ ਦੇ ਰਿਕਾਰਡ ਵਿੱਚ ਖਾਮੀਆਂ ਹਨ।
ਇਹ ਵੀ ਪੜ੍ਹੋ: Oscars 2023 full winners list in Punjabi: ਭਾਰਤ ਦੇ ਹੱਥੋਂ ਖਿਸਕਿਆ ਪਹਿਲਾ ਆਸਕਰ! ਸਰਵੋਤਮ ਡਾਕੂਮੈਂਟਰੀ ਫੀਚਰ ਦਾ ਹੋਇਆ ਐਲਾਨ
ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਹਨ ਜਿਨ੍ਹਾਂ ਕੋਲ ਆਲੀਸ਼ਾਨ ਕੋਠੀਆਂ ਤੋਂ ਲੈ ਕੇ ਮਹਿੰਗੀਆਂ ਕਾਰਾਂ ਤੱਕ ਸਭ ਕੁਝ ਹੈ। ਪਰਿਵਾਰ ਦੇ ਕੁਝ ਮੈਂਬਰ ਸਰਕਾਰੀ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ ਉਸ ਕੋਲ ਹਥਿਆਰਾਂ ਦਾ (Fake Ration Card News)ਲਾਇਸੈਂਸ ਵੀ ਹੈ। ਇਸੇ ਤਰ੍ਹਾਂ 88064 ਅਯੋਗ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ।
ਇਹ ਜ਼ਿਲ੍ਹੇ ਹਨ ਸ਼ਾਮਿਲ
-ਤਰਨਤਾਰਨ ਜ਼ਿਲ੍ਹੇ ਵਿੱਚ 1.41 ਲੱਖ ਰਾਸ਼ਨ ਕਾਰਡਾਂ ਦੀ ਪੜਤਾਲ ਕੀਤੀ ਗਈ। ਇਸ ਵਿੱਚ 36982 ਲੋਕਾਂ ਦੇ ਰਾਸ਼ਨ ਕਾਰਡ ਫੇਕ/ਜਾਅਲੀ ਪਾਏ ਗਏ ਹਨ।
-ਲੁਧਿਆਣਾ ਵਿੱਚ 46 ਹਜ਼ਾਰ ਰਾਸ਼ਨ ਕਾਰਡ ਧਾਰਕ ਅਯੋਗ ਪਾਏ ਗਏ ਹਨ।
-31219 ਰਾਸ਼ਨ ਕਾਰਡਾਂ ਨਾਲ ਬਠਿੰਡਾ ਤੀਜੇ ਸਥਾਨ ’ਤੇ ਹੈ।
-ਰੋਪੜ ਜ਼ਿਲ੍ਹੇ ਵਿੱਚ 13.11%, ਫਤਿਹਗੜ੍ਹ ਸਾਹਿਬ ਵਿੱਚ 12.98%, ਫਰੀਦਕੋਟ ਵਿੱਚ 13.42%, ਮੋਹਾਲੀ ਵਿੱਚ 11.14%, ਮਾਨਸਾ ਵਿੱਚ 9.99%, ਫਿਰੋਜ਼ਪੁਰ ਵਿੱਚ 9.05% ਅਤੇ ਅੰਮ੍ਰਿਤਸਰ ਵਿੱਚ 9.74% ਅਯੋਗ ਪਾਏ ਗਏ।
-ਮੋਗਾ ਜ਼ਿਲ੍ਹੇ ਵਿੱਚ 7445, ਹੁਸ਼ਿਆਰਪੁਰ ਵਿੱਚ 6155, ਬਠਿੰਡਾ ਵਿੱਚ 6063 ਅਤੇ ਪਠਾਨਕੋਟ ਵਿੱਚ 4596 ਕਾਰਡ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ: Oscars 2023 : 'RRR' ਦੇ ਗੀਤ 'ਨਾਟੂ-ਨਾਟੂ' ਨੇ ਰਚਿਆ ਇਤਿਹਾਸ, ਜਿੱਤਿਆ ਆਸਕਰ