ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੈਰੋਲ ਲੈਣ ਲਈ ਮੁਲਜ਼ਮ ਕੀ-ਕੀ ਹੱਥਕੰਡੇ ਅਪਨਾਉਂਦੇ ਹਨ ਇਹ ਜਾਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ. ਇੱਕ ਖ਼ਾਸ ਵਜ੍ਹਾ ਨਾਲ ਮੰਗੀ ਜਾਣ ਵਾਲੀ ਪੈਰੋਲ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ 'ਚ ਸਾਹਮਣੇ ਆਇਆ ਹੈ ਜਿੱਥੇ ਆਪਣੀ ਪਤਨੀ ਦੇ ਨਾਲ ਰਹਿਣ ਲਈ ਪੰਜਾਬ ਦੇ ਧਾਰੂ ਗੈਂਗ ਦੇ ਸਰਗਨਾ ਮਨਦੀਪ ਸਿੰਘ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਹੈ. ਦੋਸ਼ੀ ਮਨਦੀਪ ਦੋਹਰੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ. ਉਸ ਨੇ 2019 'ਚ ਆਪਣੇ ਵਿਆਹ ਲਈ ਪੈਰੋਲ ਦੀ ਅਰਜ਼ੀ ਦਾਖ਼ਲ ਕੀਤੀ ਸੀ ਉਸ ਵੇਲੇ ਹਾਈ ਕੋਰਟ ਨੇ ਜੇਲ੍ਹ ਵਿੱਚ ਹੀ ਉਸ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਸੀ  


COMMERCIAL BREAK
SCROLL TO CONTINUE READING

ਪਤਨੀ ਨਾਲ ਸਮਾਂ ਵਤੀਤ ਕਰਨ ਲਈ ਮੰਗੀ ਸੀ ਪੈਰੋਲ  


ਹੁਣ ਮਨਦੀਪ ਸਿੰਘ ਵੱਲੋਂ ਮੁੜ ਇੱਕ ਹੋਰ ਅਰਜ਼ੀ ਦਾਖ਼ਲ ਕੀਤੀ ਗਈ ਹੈ ਅਤੇ ਉਸ ਵਿੱਚ ਲਿਖਿਆ ਹੈ ਕਿ ਵਿਆਹ ਤੋਂ ਬਾਅਦ ਉਹ ਇੱਕ ਮਿੰਟ ਵੀ ਆਪਣੀ ਘਰਵਾਲੀ ਨਾਲ ਨਹੀਂ ਰਹਿ ਪਾਇਆ ਅਜਿਹੇ ਵਿੱਚ ਉਸ ਨੂੰ ਆਪਣੀ ਪਤਨੀ ਨਾਲ ਸਮਾਂ ਬਿਤਾਉਣ ਲਈ ਪੈਰੋਲ ਦਿੱਤੀ ਜਾਵੇ...ਅਰਜ਼ੀਕਰਤਾ ਨੇ ਕਿਹਾ ਕਿ ਉਹ ਪਿਛਲੇ 9 ਸਾਲਾਂ ਤੋਂ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹੈ...ਉਸ ਨੇ ਲਿਖਿਆ ਕੀ ਉਸ ਦੀ ਪਤਨੀ ਨੂੰ ਉਸ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਦੇਣ ਨਾਲ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਕੋਈ ਫਰਕ ਨਹੀਂ ਪਵੇਗਾ...  


ਅਰਜੀਕਰਤਾ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ


ਅਰਜ਼ੀ ਬਾਰੇ ਪੰਜਾਬ ਸਰਕਾਰ ਨੇ ਕਿਹਾ ਕਿ ਅਰਜ਼ੀਕਰਤਾ ਨਾਮੀ ਬਦਮਾਸ਼ ਹੈ ਅਤੇ ਗੈਂਗਸਟਰ ਵਿੱਕੀ ਗੌਂਡਰ ਅਤੇ ਜਸਵਿੰਦਰ ਸਿੰਘ ਕਾਕਾ ਦਾ ਸਾਥੀ ਹੋਣ ਦੇ ਨਾਲ ਹੀ ਧਾਰੂ ਗੈਂਗ ਦਾ ਸਰਗਨਾ ਵੀ ਹੈ ਅਤੇ ਦੋਹਰੇ ਕਤਲਕਾਂਡ ਦੇ ਸਹਿ ਆਰੋਪੀ  ਜਸਵਿੰਦਰ ਸਿੰਘ ਕਾਕਾ ਨੂੰ ਮਿਲੀ ਪੈਰੋਲ ਦਾ ਫਾਇਦਾ ਚੁੱਕ ਕੇ ਉਹ ਫ਼ਰਾਰ ਹੋ ਗਿਆ ਸੀ.. ਉਦੋਂ ਤੋਂ ਪੁਲੀਸ ਨੂੰ ਇਹ ਖਦਸ਼ਾ ਹੈ ਕਿ ਅਰਜ਼ੀਕਰਤਾ ਵੀ ਫਰਾਰ ਹੋ ਸਕਦਾ ਹੈ.. ਨਾਲ ਹੀ ਦੱਸ ਦਈਏ ਕਿ ਦੋਸ਼ੀ 'ਤੇ 12 ਐੱਫਆਈਆਰ ਦਰਜ ਸਨ ਜਿਨ੍ਹਾਂ ਚੋਂ 6 ਵਿੱਚੋਂ ਉਹ ਬਰੀ ਹੋ ਗਿਆ ਸੀ ਜਦੋਂਕਿ 5 ਦਾ ਟਰਾਇਲ ਹਾਲੇ ਚੱਲ ਰਿਹਾ ਹੈ...  ਹਾਈ ਕੋਰਟ ਨੇ ਮਨਦੀਪ ਸਿੰਘ ਦੀ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਕਿ ਅਰਜ਼ੀਕਰਤਾ ਕੁਖਿਆਤ ਅਪਰਾਧੀ ਹੈ ਅਤੇ ਪੁਲਸ ਦੀ ਰਿਪੋਰਟ ਦੇ ਮੁਤਾਬਕ ਉਸ ਨੂੰ ਪੈਰੋਲ ਦੇਣ ਦੇ ਨਾਲ ਕਾਨੂੰਨ ਵਿਵਸਥਾ 'ਤੇ ਵੱਡਾ ਸੰਕਟ ਪੈਦਾ ਹੋ ਸਕਦਾ ਹੈ..


WATCH LIVE TV