ਦੇਵਾਨੰਦ ਸ਼ਰਮਾ/ਬਠਿੰਡਾ: ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਨੰਦਗੜ੍ਹ ਕੋਟੜਾ ਵਿਖੇ 60 ਵਰ੍ਹਿਆਂ ਦੇ ਗ੍ਰੰਥੀ ਸਿੰਘ ਵੱਲੋਂ 8 ਸਾਲਾਂ ਦੀ ਮਾਸੂਮ ਬੱਚੀ ਨਾਲ ਛੇੜਛਾੜ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਸਵੀਂ ਦਾ ਦਿਹਾੜਾ ਹੋਣ ਕਰਕੇ 8 ਸਾਲਾਂ ਬੱਚੀ ਤੇ ਉਸਦਾ ਚਾਚਾ ਗੁਰੂਘਰ ਆਏ, ਤਾਂ ਉਸਦਾ ਚਾਚਾ ਗੁਰੂਘਰ ਵਿਖੇ ਸੇਵਾ ਕਰਨ ਲਗ ਗਿਆ ਤੇ ਬੱਚੀ ਖੇਡਦੀ ਖੇਡਦੀ ਗ੍ਰੰਥੀ ਸਿੰਘ ਦੀ ਰਿਹਾਇਸ਼ ਵੱਲ ਚਲੀ ਗਈ. ਤਾਂ ਗ੍ਰੰਥੀ ਸਿੰਘ ਗੁਰਨਾਮ ਸਿੰਘ ਵੱਲੋਂ ਬੱਚੀ ਨੂੰ ਇਕੱਲਿਆਂ ਦੇਖ ਕੇ ਉਸ ਨਾਲ ਸਰੀਰਕ ਛੇੜਛਾੜ ਕੀਤੀ।


COMMERCIAL BREAK
SCROLL TO CONTINUE READING

 ਡਰਦੀ ਹੋਈ ਬੱਚੀ ਨੇ ਭੱਜ ਕੇ ਉਕਤ ਘਟਨਾ ਬਾਰੇ ਆਪਣੇ ਚਾਚੇ ਨੂੰ ਦੱਸਿਆ ਤਾਂ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਗੁਰਨਾਮ ਸਿੰਘ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਉਕਤ ਮਾਮਲੇ ਸਬੰਧੀ ਥਾਣਾ ਬਾਲਿਆਂਵਾਲੀ ਦੇ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੇ ਚਾਚਾ ਜਸਵੰਤ ਸਿੰਘ ਦੇ ਬਿਆਨਾਂ ਦੇ ਅਧਾਰਿਤ ਕੇਸ ਦੇ ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਪਰਮਿੰਦਰ ਕੌਰ ਨੇ  354,ਪੋਸਕੋ ਆਦਿ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਹਵਾਲਤ ਚ ਬੰਦ ਕਰ ਦਿੱਤਾ ਗਿਆ ਹੈ।


WATCH LIVE TV