Viral News: Viral News: ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਵਿੱਚ ਇੱਕ ਮਾਂ ਨੇ ਆਪਣੇ ਤਿੰਨ ਸਾਲ ਦੇ ਬੱਚੇ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਸ਼ਰਾਬੀ ਪਿਤਾ ਬੱਚੇ ਨੂੰ ਬਚਾਉਣ ਦੀ ਬਜਾਏ ਮੋਬਾਈਲ ਤੋਂ ਵੀਡੀਓ ਬਣਾ ਰਿਹਾ ਹੈ। ਵੀਡੀਓ ਬਣਾਉਣ ਮੌਕੇ ਪਤੀ ਪਤਨੀ ਨੂੰ ਕਹਿ ਰਿਹਾ ਹੈ ਕਿ ਸੰਭਲਦਾ ਲੈ ਤਾਂ ਸੰਭਾਲ ਲਓ ਨਹੀਂ ਤਾਂ ਤੰਦੂਰ ਵਿੱਚ ਸੁੱਟ ਦਵੋ। 


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਇਸ ਜੋੜੇ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੇ ਉਹ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਪਤੀ ਦੀ ਸ਼ਰਾਬ ਆਦਤ ਕਾਰਨ ਘਰ ਵਿੱਚ ਕਾਫੀ ਕਲੇਸ਼ ਰਹਿੰਦਾ ਹੈ। ਝਗੜੇ ਕਾਰਨ ਕਈ ਵਾਰ ਪੰਚਾਇਤ ਵੀ ਹੋ ਚੁੱਕੀ ਹੈ। ਉਸ ਦਿਨ ਵੀ ਪਤਨੀ ਤੰਦੂਰ ਉਪਰ ਰੋਟੀਆਂ ਸੇਕ ਰਹੀ ਸੀ ਅਤੇ ਬੱਚਾ ਵਾਰ-ਵਾਰ ਤੰਦੂਰ ਦੇ ਕੋਲ ਜਾ ਰਿਹਾ ਸੀ।


ਇਹ ਵੀ ਪੜ੍ਹੋ : ਵੱਡੀ ਖ਼ਬਰ! ਗਿਆਨੀ ਰਘਬੀਰ ਸਿੰਘ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ


ਪਤਨੀ ਨੇ ਬੱਚੇ ਨੂੰ ਫੜਨ ਨੂੰ ਕਿਹਾ ਤਾਂ ਪਤੀ ਨੇ ਕਿਹਾ ਕਿ ਸੰਭਾਲ ਲਵੋ ਨਹੀਂ ਤਾਂ ਮੇਰੇ ਵੱਲੋਂ ਤੰਦੂਰ ਵਿੱਚ ਸੁੱਟ ਦਿਓ। ਬੱਚੇ ਦੀ ਮਾਂ ਨੇ ਬੱਚੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਬਾਪ ਨੇ ਬੱਚੇ ਨੂੰ ਬਚਾਉਣ ਦੀ ਬਜਾਏ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਗੁਰੂ ਹਰਸਹਾਏ ਵਿੱਚ ਇਸ ਜੋੜੇ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੱਚੇ ਨੂੰ ਉਨ੍ਹਾਂ ਦੇ ਨਾਨਾ-ਨਾਨੀ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Punjab News: ਡਿਊਟੀ ਦੌਰਾਨ ਭਾਰਤੀ ਫੌਜ ਦਾ ਜਵਾਨ ਹੋਇਆ ਸ਼ਹੀਦ, ਇੱਕ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ