Gurdaspur Accident: ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਕੋਲ ਇੱਕ ਤੇਜ਼ ਰਫ਼ਤਾਰ ਬਲੈਰੋ ਨੇ ਕੋਈ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ਉਪਰ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਮੌਕੇ ਤੋਂ ਪ੍ਰਾਪਤ ਕੀਤੀ ਸੂਚਨਾ ਅਨੁਸਾਰ ਤੇ ਪਰਿਵਾਰਕ ਮੈਂਬਰਾਂ ਅਨੁਸਾਰ ਨਿਰਮਲ ਸਿੰਘ ਪੁੱਤਰ ਮੰਗਤਾ ਸਿੰਘ ਤੇ ਉਸਦੀ ਪਤਨੀ ਤਰਸੇਮ ਕੌਰ ਨੇੜਲੇ ਪਿੰਡ ਨਾਨੋਵਾਲ ਖੁਰਦ ਵਿੱਚ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਤਪ ਸਥਾਨ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ ਜਦੋਂ ਉਹ ਪਿੰਡ ਨਾਨੋਵਾਲ ਖੁਰਦ ਕੌਲ ਤੁਗਲਵਾਲਾ ਭੈਣੀ ਮੀਆਂ ਖਾਨ ਮਾਰਗ ਉੱਤੇ ਪਹੁੰਚੇ ਤਾਂ ਤੁਗਲਵਾਲ ਪਾਸਿਓਂ ਆ ਰਹੀ ਬਲੈਰੋ ਗੱਡੀ ਪੀਬੀ 07 ਏ ਐੱਫ 36090ਨੇ ਉਨ੍ਹਾਂ ਨੂੰ ਉਲਟ ਦਿਸ਼ਾ ਵਿੱਚ ਜਾਕੇ ਮੋਟਸਾਈਕਲ ਪੀ ਬੀ 18 ਐਨ 8235 ਉਤੇ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ।


ਇਸ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਬਲੈਰੋ ਗੱਡੀ ਮ੍ਰਿਤਕਾਂ ਨੂੰ ਕਾਫ਼ੀ ਦੂਰ ਤੱਕ ਸੜਕ ਉਤੇ ਘੜੀਸ ਕੇ ਲੈ ਗਈ। ਇਸ ਉਪਰੰਤ ਇਹ ਗੱਡੀ ਦਰੱਖਤ ਨਾਲ ਜਾ ਟਕਰਾਈ ਜਿੱਥੇ ਇਹ ਪਤੀ ਪਤਨੀ ਗੱਡੀ ਅਤੇ ਰੁੱਖ ਦੇ ਵਿਚਾਲੇ ਬੁਰੀ ਤਰ੍ਹਾਂ ਦਰੜੇ ਗਏ। ਸੂਚਨਾ ਮਿਲਣ ਉਤੇ ਥਾਣਾ ਭੈਣੀ ਮੀਆਂ ਖਾਨ ਦੇ ਐਸਐਚਓ ਸਰਬਜੀਤ ਸਿੰਘ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Sri Guru Granth Sahib ji Parkash Purab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ ਨਗਰ ਕੀਰਤਨ


ਉਨ੍ਹਾਂ ਨੇ ਦੱਸਿਆ ਗੱਡੀ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਸਥਾਨ ਤੋਂ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਿਸ ਗੱਡੀ ਨਾਲ ਹਾਦਸਾ ਹੋਇਆ ਉਸ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਅਤੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Nangal Flyover News: ਨੰਗਲ ਦਾ ਫਲਾਈਓਵਰ ਜਲਦ ਹੋਵੇਗਾ ਸ਼ੁਰੂ, ਰਾਹਗੀਰਾਂ ਨੂੰ ਮਿਲੇਗੀ ਲੰਬੇ ਜਾਮ ਤੋਂ ਰਾਹਤ


ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ