ਨਵਦੀਪ ਮਹੇਸਰੀ / ਮੋਗਾ : ਕਲਯੁੱਗ ਦੇ ਦੌਰ ’ਚ ਜਬਰ-ਜ਼ਿਨਾਹ ਦੇ ਮਾਮਲੇ ਰੋਜ ਸਾਹਮਣੇ ਆਉਂਦੇ ਹਨ। ਹੁਣ ਨਿਹਾਲ ਸਿੰਘ ਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਸੇਵਾ-ਮੁਕਤ ਪਟਵਾਰੀ ਅਤੇ ਕਾਨੂੰਗੋ ’ਤੇ ਜਬਰ-ਜਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। 


COMMERCIAL BREAK
SCROLL TO CONTINUE READING


ਪਿੰਡ ਦੇ ਪੰਚ ਨੇ ਪੀੜਤ ਔਰਤ ਨੂੰ ਦਿੱਤਾ ਧੋਖਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੀੜਤ ਔਰਤ ਬਲਜੀਤ ਕੌਰ ਨੇ ਉਸ ਨਾਲ ਕੀਤੇ ਗਏ ਜਬਰ-ਜ਼ਿਨਾਹ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਔਰਤ ਨੇ ਦੱਸਿਆ ਕਿ ਪਿੰਡ ਦਾ ਪੰਚ ਮੈਂਬਰ ਤਾਰਾ ਸਿੰਘ ਉਸ ਨੂੰ ਕਿਸੇ ਕੰਮ ਦੇ ਮਾਮਲੇ ’ਚ ਨਿਹਾਲ ਸਿੰਘ ਵਾਲਾ ਲੈ ਗਿਆ।



ਨਿਹਾਲ ਸਿੰਘ ਵਾਲਾ ਪਹੁੰਚਣ ’ਤੇ ਪੰਚ ਉਸਨੂੰ ਸੇਵਾ-ਮੁਕਤ ਪਟਵਾਰੀ ਮਲਕੀਤ ਸਿੰਘ ਦੇ ਘਰ ਛੱਡ ਦਿੱਤਾ ਤੇ ਆਪ ਉੱਥੋਂ ਚਲਾ ਗਿਆ। ਬਾਅਦ ’ਚ ਮਲਕੀਤ ਸਿੰਘ ਪਟਵਾਰੀ ਅਤੇ ਕਾਨੂੰਗੋ ਕੇਵਲ ਸਿੰਘ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।  



ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ
ਪੀੜਤ ਬਲਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਕਾਨੂੰਨਗੋ ਕੇਵਲ ਸਿੰਘ, ਸੇਵਾਮੁਕਤ ਮਲਕੀਤ ਸਿੰਘ ਅਤੇ ਪੰਚ ਤਾਰਾ ਸਿੰਘ ਖ਼ਿਲਾਫ਼ ਅਧੀਨ ਧਾਰਾ 376, 120 ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਮਹਿਲਾ ਥਾਣੇਦਾਰ ਬਲਜੀਤ ਕੌਰ ਨੂੰ ਸੌਂਪੀ ਗਈ ਹੈ, ਜਿਨ੍ਹਾਂ ਦੀ ਅਗਵਾਈ ’ਚ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।