India-Canada Controversy and Khalistan-Pakistan Link News: ਜਿੱਥੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ 'ਚ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹੱਤਿਆ 'ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਅਜਿਹੇ 'ਚ ਖਾਲਿਸਤਾਨੀਆਂ ਤੇ ਪਾਕਿਸਤਾਨੀਆਂ ਦੇ ਗਠਜੋੜ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਵਿੱਚ 25 ਸਤੰਬਰ ਨੂੰ ਖਾਲਿਸਤਾਨੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਨੂੰ ਸਫਲ ਬਣਾਉਣ ਵਿੱਚ ਆਈਐਸਆਈ ਮਦਦ ਕਰ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਆਈਐਸਆਈ ਨੇ ਕੈਨੇਡਾ ਵਿੱਚ ਰਹਿੰਦੇ ਪਾਕਿਸਤਾਨੀਆਂ ਨੂੰ ਓਟਾਵਾ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਸਥਿਤ ਭਾਰਤੀ ਕੌਂਸਲੇਟਾਂ ਦੇ ਸਾਹਮਣੇ ਖਾਲਿਸਤਾਨੀਆਂ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਕਿਹਾ ਹੈ।


ISI ਦੇ ਹੁਕਮ ਦੇ ਮੁਤਾਬਕ ਪਾਕਿਸਤਾਨੀਆਂ ਨੂੰ ਖਾਲਿਸਤਾਨੀਆਂ ਦੀ ਮਦਦ ਕਰਨ ਲਈ ਆਪਣੀ ਪਛਾਣ ਛੁਪਾ ਕੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਪਾਕਿਸਤਾਨੀਆਂ ਦੀ ਸ਼ਮੂਲੀਅਤ 'ਤੇ ਸ਼ੱਕ ਨਾ ਹੋਵੇ।


ਇੰਨਾ ਹੀ ਨਹੀਂ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਆਈਐਸਆਈ ਏਜੰਟ ਭਾਰਤ ਦੇ ਖਿਲਾਫ ਭੜਕਾਊ ਪੋਸਟਰ ਅਤੇ ਬੈਨਰ ਤਿਆਰ ਕਰਨ ਵਿੱਚ ਖਾਲਿਸਤਾਨੀਆਂ ਦੀ ਮਦਦ ਕਰ ਰਹੇ ਹਨ। ਆਈਐਸਆਈ ਖਾਲਿਸਤਾਨੀਆਂ ਨੂੰ ਭਾਰਤੀ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਤੱਕ ਪਹੁੰਚਾਉਣ ਅਤੇ ਵਾਪਸ ਭੇਜਣ ਲਈ ਬੱਸਾਂ ਦਾ ਪ੍ਰਬੰਧ ਵੀ ਕਰ ਰਹੀ ਹੈ।


ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਪਹਿਲਾਂ ਭਾਰਤ ਕੈਨੇਡਾ 'ਚ ਵੀਜ਼ਾ ਸਰਵਿਸਜ਼ ਨੂੰ ਸਸਪੈਂਡ ਕਰ ਦਿੱਤਾ ਅਤੇ ਬਾਅਦ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕੈਨੇਡਾ ਅੱਤਵਾਦੀਆਂ ਲਈ ਇੱਕ ਅੱਡਾ ਬਣਦਾ ਜਾ ਰਿਹਾ ਹੈ।  


ਇੰਨਾ ਹੀ ਨਹੀਂ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਵੱਲੋਂ ਹੁਣ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕਾਰਵਾਈ ਗਈ ਹੈ ਜਦਕਿ ਉਨ੍ਹਾਂ ਵੱਲੋਂ ਕੈਨੇਡਾ ਨੂੰ ਅੱਤਵਾਦੀਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ।  


ਇਹ ਵੀ ਪੜ੍ਹੋ: Canada News: ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ 'ਚ ਭਾਰਤ 'ਤੇ ਕਿਸ ਆਧਾਰ 'ਤੇ ਇਲਜ਼ਾਮ ਲੱਗੇ ਹਨ? ਪੜ੍ਹੋ ਇਹ ਵੱਡਾ ਖੁਲਾਸਾ