Anantnag Encounter News: ਅਨੰਤਨਾਗ ਮੁਠਭੇੜ ਦਾ ਮਾਮਲਾ, ਇੱਕ ਹੋਰ ਜਵਾਨ ਹੋਇਆ ਸ਼ਹੀਦ
Anantnag Encounter Latest News: ਅਨੰਤਨਾਗ `ਚ ਹੋਈ ਮੁਠਭੇੜ `ਚ ਸ਼ਹੀਦਾਂ ਦੀ ਗਿਣਤੀ ਹੁਣ ਵੱਧ ਕੇ 4 ਹੋ ਗਈ ਹੈ।
Jammu and Kashmir's Anantnag Encounter Latest Death Toll News: ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁਠਭੇੜ ਦੌਰਾਨ ਪਹਿਲਾਂ ਤਿੰਨ ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਹੁਣ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਹੋਰ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਇੱਕ ਹੋਰ ਜਵਾਨ, ਜੋ ਕਿ ਜ਼ਖਮੀ ਸੀ, ਸ਼ਹੀਦ ਹੋ ਗਿਆ ਹੈ ਅਤੇ ਅਨੰਤਨਾਗ 'ਚ ਹੋਈ ਮੁਠਭੇੜ 'ਚ ਸ਼ਹੀਦਾਂ ਦੀ ਗਿਣਤੀ ਹੁਣ ਵੱਧ ਕੇ 4 ਹੋ ਗਈ ਹੈ।
ਦੱਸ ਦਈਏ ਕਿ ਇਸ ਮੁਕਾਬਲੇ ਤੋਂ ਪਹਿਲਾਂ ਕਰਨਲ ਮਨਪ੍ਰੀਤ ਸਿੰਘ ਸਮੇਤ ਭਾਰਤੀ ਸੁਰੱਖਿਆ ਬਲਾਂ ਦੇ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
ਇਸ ਦੌਰਾਨ ਮੁਠਭੇੜ 'ਚ ਕੁਰਬਾਨੀ ਦੇਣ ਵਾਲੇ ਬਹਾਦਰਾਂ ਨੂੰ ਦਿਲੋਂ ਸ਼ਰਧਾਂਜਲੀ ਦੇਣ ਲਈ ਜੰਮੂ-ਕਸ਼ਮੀਰ ਦੇ ਕੁਪਵਾੜਾ ਅਤੇ ਕੁਲਗਾਮ ਜ਼ਿਲ੍ਹਿਆਂ ਦੇ ਵੱਖ-ਵੱਖ ਥਾਵਾਂ 'ਤੇ ਵੀਰਵਾਰ ਸ਼ਾਮ ਨੂੰ ਹਰ ਵਰਗ ਦੇ ਨਾਗਰਿਕਾਂ ਵੱਲੋਂ ਕੈਂਡਲ ਮਾਰਚ ਕੱਢੀ ਗਈ।
ਦੱਸਣਯੋਗ ਹੈ ਕਿ ਕੁਪਵਾੜਾ, ਹੰਦਵਾੜਾ, ਲੋਲਾਬ ਅਤੇ ਕਰਨਾਹ ਸਬ-ਡਿਵੀਜ਼ਨਾਂ ਦੇ ਵੱਖ-ਵੱਖ ਥਾਵਾਂ 'ਤੇ ਬਹਾਦਰ ਸੈਨਿਕਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦਿਆਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕਰਨ ਲਈ ਇਕਜੁੱਟਤਾ ਦੇ ਸ਼ਾਂਤਮਈ ਪ੍ਰਦਰਸ਼ਨ ਲਈ ਕੈਂਡਲ ਮਾਰਚ ਕੱਢਿਆ ਗਿਆ।
ਕਸਬਿਆਂ ਅਤੇ ਪਿੰਡਾਂ ਵਿੱਚੋਂ ਲੰਘਦੇ ਹੋਏ ਲੋਕਾਂ ਦੀ ਇੱਕ ਵੱਡੀ ਭੀੜ ਦੇਖੀ ਗਈ ਅਤੇ ਮਾਹੌਲ ਗਮਗੀਨ ਸੀ ਅਤੇ ਚੁੱਪ ਡੂੰਘੀ ਸੀ ਕਿਉਂਕਿ ਲੋਕ ਮੋਮਬੱਤੀਆਂ ਫੜ ਕੇ, ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇੱਕਜੁਟ ਹੋ ਕੇ ਚੱਲ ਰਹੇ ਸਨ।
ਅਜਿਹੇ 'ਚ ਬਹੁਤ ਸਾਰੇ ਲੋਕਾਂ ਨੇ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਲਈ ਸੋਗ ਪ੍ਰਗਟ ਕੀਤਾ ਅਤੇ ਹੱਥਾਂ 'ਚ ਮੋਮਬੱਤੀ ਦੇ ਨਾਲ ਨਾਲ ਦੇਸ਼ ਭਗਤੀ ਵਾਲਿਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਇਹ ਵੀ ਪੜ੍ਹੋ: Rajouri news: ਸ਼ਹੀਦ ਰਾਈਫਲਮੈਨ ਰਵੀ ਦਾ ਡੇਢ ਮਹੀਨੇ ਬਾਅਦ ਹੋਣਾ ਸੀ ਵਿਆਹ, ਮੰਗੇਤਰ ਨੇ ਕਿਹਾ, "ਹੁਣ ਮੈਂ ਇੱਥੇ ਹੀ ਘਰ ਹੀ ਰਹਾਂਗੀ'
ਇਹ ਵੀ ਪੜ੍ਹੋ: Anantnag Encounter News: ਜੰਮੂ-ਕਸ਼ਮੀਰ 'ਚ ਹੋਇਆ '3 ਸਾਲਾਂ ਦਾ ਸਭ ਤੋਂ ਵੱਡਾ ਹਮਲਾ', ਕਰਨਲ ਸਣੇ 4 ਜਵਾਨ ਸ਼ਹੀਦ