Majitha Double Murder News: ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਪੰਧੇਰ ਕਲਾ ਵਿੱਚ ਇੱਕ ਬੇਟੇ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ। ਕਲਯੁੱਗੀ ਪੁੱਤਰ ਸਰੀਆ ਮਾਰ ਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਦਰਅਸਲ ਪਿੰਡ ਵਿੱਚ ਵਿਆਹ ਸੀ ਅਤੇ ਪ੍ਰਿਤਪਾਲ ਨੇ ਕਾਫੀ ਸ਼ਰਾਬ ਪੀਤੀ ਸੀ। ਮਾਤਾ-ਪਿਤਾ ਉਸ ਨੂੰ ਦੁਬਾਰਾ ਉਥੇ ਜਾਣ ਤੋਂ ਰੋਕ ਰਹੇ ਹਨ, ਜਿਸ ਕਾਰਨ ਉਸ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਵਿੱਚ ਦੋਹਰੇ ਕਤਲ ਕਾਰਨ ਇੱਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਘਰ ਦੇ ਚਿਰਾਗ ਨੇ ਮਾਂ-ਬਾਪ ਦੀ ਜਾਨ ਲੈ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕਤਲ ਕਰਨ ਵਾਲਾ ਪੁੱਤਰ ਹੈ, ਜਿਸ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀਣ ਤੋਂ ਰੋਕਿਆ ਸੀ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। 


ਇਹ ਵੀ ਪੜ੍ਹੋ : Chandigarh News: ਕੂੜੇ ਦੇ ਨਿਪਟਾਰੇ ਲਈ ਵਿਸ਼ੇਸ਼ ਮਸ਼ੀਨ ਲਗਾਈ; ਕੂੜੇ ਤੋਂ ਬਣਾਏ ਜਾਣਗੇ ਉਤਪਾਦ


ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ 'ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਪਿੰਡ ਵਿੱਚ ਹੀ ਇੱਕ ਨੌਜਵਾਨ ਦੇ ਵਿਆਹ ਦੀ ਰਸਮ ਚੱਲ ਰਹੀ ਸੀ। ਦੇਰ ਰਾਤ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਂ ਦਾ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ। ਇਹ ਦੇਖ ਕੇ ਮਾਪੇ ਗੁੱਸੇ 'ਚ ਆ ਗਏ। ਉਹ ਫਿਰ ਜਾਗੋ ਕੋਲ ਜਾਣ ਦੀ ਜ਼ਿੱਦ ਕਰਨ ਲੱਗਾ ਪਰ ਉਸਦੇ ਮਾਪਿਆਂ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ। ਇੰਨਾ ਹੀ ਨਹੀਂ ਉਸ ਨੇ ਗੁੱਸੇ 'ਚ ਸਾਫ ਕਹਿ ਦਿੱਤਾ ਕਿ ਹੁਣ ਉਹ ਵਿਆਹ 'ਚ ਵੀ ਨਹੀਂ ਜਾਵੇਗਾ। ਗੁੱਸੇ 'ਚ ਆਏ ਪੁੱਤਰ ਪ੍ਰਿਤਪਾਲ ਸਿੰਘ ਨੇ ਆਪਣੇ ਮਾਤਾ-ਪਿਤਾ 'ਤੇ ਸਰੀਏ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਇਹ ਵੀ ਪੜ੍ਹੋ : Amritsar Firing News: ਅੰਮ੍ਰਿਤਸਰ 'ਚ ਇੰਸਪੈਕਟਰ 'ਤੇ ਫਾਇਰਿੰਗ; ਬੁਲਟ ਪਰੂਫ ਜੈਕੇਟ ਪਹਿਨਣ ਕਾਰਨ ਜਾਨ ਬਚੀ