ਗੋਬਿੰਦ ਸੈਣੀ/ਬਠਿੰਡਾ :   ਦਿੱਲੀ ਹਿੰਸਾ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਲੱਖਾ ਸਿਧਾਣਾ ਨੇ ਨਾ ਸਿਰਫ਼ ਬਠਿੰਡਾ ਦੇ ਮਹਾਰਾਜ ਵਿੱਚ ਰੈਲੀ ਕੀਤੀ ਬਲਕਿ ਭਾਸ਼ਣ ਦੌਰਾਨ ਭੜਕਾਊ  ਬਿਆਨ ਵੀ ਦਿੱਤੀ ਹੈ, ਉਸ ਨੇ ਕਿਹਾ ਜੇਕਰ ਦਿੱਲੀ ਪੁਲਿਸ ਗਿਰਫ਼ਤਾਰ ਕਰਨ ਆਈ ਤਾਂ ਨੌਜਵਾਨ ਪੁਲਿਸ ਨੂੰ ਬੰਧਕ ਬਣਾਉਣ, ਉਸ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਦਾ ਵਿਰੋਧ ਕਰਨ ਲਈ ਸਾਹਮਣੇ ਆਉਣ, ਸਿਰਫ਼ ਇਹਨਾਂ ਹੀ ਨਹੀਂ ਸਿਧਾਣਾ ਨੇ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਵੀ ਨੌਜਵਾਨ ਜਾਂ ਕਿਸਾਨ ਨੂੰ ਗਿਰਫ਼ਤਾਰ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਲਈ ਜ਼ਿੰਮੇਵਾਰ ਹੋਣਗੇ,  ਕੁੱਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਆਪਣੇ ਫੇਸਬੁੱਕ ਪੇਜ ਜ਼ਰੀਏ ਇੱਕ ਵੀਡੀਓ ਅਪਲੋਡ ਕਰਕੇ ਪਿੰਡ ਮਹਿਰਾਜ 'ਚ ਰੈਲੀ ਕਰਨ ਦੀ ਗੱਲ ਕਹੀ ਸੀ 'ਤੇ ਚੁਣੌਤੀ ਦਿੱਤੀ ਸੀ ਕਿ ਦਿੱਲੀ ਪੁਲਿਸ ਉਸ ਨੂੰ ਗਿਰਫਤਾਰ ਕਰਕ ਵਿਖਾਏ


COMMERCIAL BREAK
SCROLL TO CONTINUE READING

ਮਹਿਰਾਜ 'ਚ  ਇਕੱਠ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ  ਕਾਨੂੰਨ ਨੂੰ ਰੱਦ ਕਰਵਾਉਣਾ ਸਾਡੀ ਪਹਿਲ ਹੈ ਪਰ ਜੇਕਰ ਦਿੱਲੀ ਪੁਲਿਸ ਨੌਜਵਾਨਾਂ ਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਘੇਰਾਓ ਕਰਨ ਲਈ ਪਿੰਡਾਂ 'ਚ ਅਨਾਊਸਮੈਂਟ ਕਰਵਾ ਘੇਰਾ ਪਾਇਆ ਜਾਵੇ, ਜਿਸ ਤੋਂ ਬਾਅਦ ਵੱਖ ਵੱਖ ਹੋਰ ਲੋਕਾਂ ਨੇ ਸੰਬੋਧਨ ਕੀਤਾ 'ਤੇ ਸਿਧਾਣਾ ਸਟੇਜ ਤੋਂ ਹੇਠਾਂ ਉਤਰ ਮੁੜ ਤੋਂ ਅੰਡਰਗਰਾਊਂਡ ਹੋ ਗਿਆ ਸੂਤਰ ਇਹ ਵੀ ਦੱਸ ਰਹੇ ਨੇ ਕਿ ਦਿੱਲੀ ਤੇ ਪੰਜਾਬ ਪੁਲਿਸ ਦੇ ਖੂਫੀਆ ਤੰਤਰ ਸਿਧਾਣਾ ਦੀ ਪੈੜ ਨੱਪਣ ਦਾ ਕੰਮ ਕੀਤਾ ਪਰ ਗ੍ਰਿਫਤਾਰੀ ਨਹੀਂ ਹੋ ਸਕੀ, ਉਧਰ ਬੀਜੇਪੀ ਨੇ ਪੰਜਾਬ ਪੁਲਿਸ 'ਤੇ ਸਵਾਲ ਚੁੱਕੇ ਨੇ  


ਬੀਜੇਪੀ ਨੇ ਪੰਜਾਬ ਪੁਲਿਸ ਤੇ ਚੁੱਕੇ ਸਵਾਲ


ਪੰਜਾਬ ਬੀਜੇਪੀ ਦੇ ਬੁਲਾਰੇ ਅਨਿਲ ਸਰੀਨ ਨੇ ਇਲਜ਼ਾਮ  ਲਗਾਇਆ ਹੈ ਕਿ ਬਠਿੰਡਾ ਵਿੱਚ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਦੇ ਲਈ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨਾਲ ਸਹਿਯੋਗ ਨਹੀਂ ਕੀਤਾ ਹੈ,ਉਨ੍ਹਾਂ ਕਿਹਾ ਇਸ ਨਾਲ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੱਖਾ ਸਿਧਾਣਾ ਦੀ ਮਦਦ ਕਰ ਰਹੇ ਨੇ,ਲੱਖਾ ਸਿਧਾਣਾ ਨੇ ਜਿਸ ਮਹਿਰਾਜ ਪਿੰਡ ਵਿੱਚ ਰੈਲੀ ਕੀਤੀ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੀ ਪਿੰਡ ਹੈ