ਚੰਡੀਗੜ੍ਹ: ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੀ ਬਾਜੜਾ ਕਾਲੋਨੀ ਚ ਇਕ ਪਿਤਾ ਵਲੋਂ ਆਪਣੇ ਹੀ ਬੇਟੇ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਬੱਚੇ ਦੀ ਉਮਰ ਮਹਿਜ਼ ਅੱਠ ਸਾਲ ਦੱਸੀ ਜਾ ਰਹੀ ਹੈ ਉਸ ਦਾ ਨਾਂ ਗੁਰਸ਼ਰਨ ਸੀ, ਜੋ ਘਰ ਵਿੱਚ ਸੁੱਤਾ ਪਿਆ ਸੀ।


COMMERCIAL BREAK
SCROLL TO CONTINUE READING

 


ਅਚਾਨਕ ਉਸਦੇ ਚੀਕਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਉਸ ਦੇ ਦਾਦਾ ਨੇ ਕਮਰੇ ਵਿੱਚ ਆ ਕੇ ਵੇਖਿਆ ਤਾਂ  ਉਸਦਾ ਪੁੱਤ ਜਗਦੀਸ਼ ਹੇਠਾਂ ਫਰਸ਼ ’ਤੇ ਡਿੱਗਿਆ ਹੋਇਆ ਸੀ, ਜਦਕਿ ਉਸਦਾ ਪੋਤਾ ਗੁਰਸ਼ਰਨ ਬੈੱਡ ’ਤੇ ਪਿਆ ਸੀ, ਉਸਦੇ ਗੱਲ ’ਚ ਰੱਸੀ ਸੀ। ਇਸ ਘਟਨਾ ’ਚ ਗੁਰਸ਼ਰਨ ਦੀ ਮੌਤ ਹੋ ਚੁੱਕੀ ਸੀ। 


ਪਿਓ ਦੱਸਿਆ ਜਾਂਦਾ ਹੈ ਡਿਪਰੈਸ਼ਨ ਦਾ ਸ਼ਿਕਾਰ
ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਕਿਸੇ ਕੱਪੜਾ ਫੈਕਟਰੀ ਦੇ ਵਿਚ ਕੰਮ ਕਰਦਾ ਹੈ ਅਤੇ ਕਈ ਮਹੀਨਿਆਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ।  


 


 


ਨਾਨਕਾ ਪਰਿਵਾਰ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਉਧਰ ਮ੍ਰਿਤਕ ਬੱਚੇ ਦੇ ਨਾਨਕਾ ਪਰਿਵਾਰ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਕਾਤਲ ਪਿਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਬੱਚੇ ਦੀ ਨਾਨੀ ਨੇ ਕਿਹਾ ਕਿ ਕੱਲ੍ਹ ਹੋ ਸਕਦਾ ਹੈ ਕਿ ਅਦਾਲਤ ਵਿੱਚ ਜਾ ਕੇ ਉਸ ਦਾ ਦਾਦਾ ਮੁੱਕਰ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਦਾ ਕਤਲ ਕੀਤਾ ਗਿਆ ਹੈ ਉਸਦਾ ਗਲ਼ ਘੁੱਟਕੇ ਮਾਰਿਆ ਗਿਆ ਹੈ। 


 



ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਡੀਸੀਪੀ ਵਰਿੰਦਰ ਬਰਾੜ ਨੇ ਕਿਹਾ ਕਿ ਸਬੰਧਤ ਅਫ਼ਸਰ ਨੂੰ ਉਨ੍ਹਾਂ ਵੱਲੋਂ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ ਅਤੇ ਪੁਲੀਸ ਕਾਨੂੰਨ ਮੁਤਾਬਕ ਆਪਣਾ ਕੰਮ ਕਰੇਗੀ। ਇਸ ਕਤਲ ਮਾਮਲੇ ’ਚ ਜੋ ਵੀ ਸਖ਼ਤ ਤੋਂ ਸਖ਼ਤ ਧਰਾਵਾਂ ਹੋਣਗੀਆਂ, ਉਸੇ ਤਹਿਤ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ