ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਮਜ਼ਦੂਰੀ ਕਰਨ ਵਾਲੇ ਇੱਕ ਮੁਲਜ਼ਮ ਦਾ ਪਰਦਾਫਾਸ਼ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕ੍ਰਿਸ਼ਨ ਕੁਮਾਰ ਇਕ ਨਹੀਂ ਸਗੋਂ 5 ਬੱਚਿਆਂ ਨੂੰ ਅਗਵਾ ਕਰ ਚੁੱਕਾ ਸੀ ਜਿਨ੍ਹਾਂ ਚੋਂ 2 ਬੱਚਿਆਂ ਨੂੰ ਅੱਜ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਜਦੋਂ ਕਿ 3 ਬੱਚੇ ਪਹਿਲਾਂ ਇਕ ਕ੍ਰਿਸ਼ਨ ਕੁਮਾਰ ਦੀ ਕੈਦ ਚੋਂ ਭੱਜ ਕੇ ਆਪੋ ਆਪਣੇ ਘਰ ਜਾ ਚੁੱਕੇ ਹਨ। 


COMMERCIAL BREAK
SCROLL TO CONTINUE READING

ਇਸ  ਮਾਮਲੇ ਦੇ ਸਬੰਧੀ ਲੁਧਿਆਣਾ ਦੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਕਿਹਾ ਕਿ ਬੀਤੀ 12 ਅਕਤੂਬਰ ਨੂੰ ਜਮਾਲਪੁਰ ਇਲਾਕੇ ਤੋਂ ਬੱਚਾ ਅਗਵਾਹ ਹੋਇਆ ਸੀ। 


ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਰਿਵਾਰ ਨੇ ਵੀ ਕਾਫੀ ਨੱਠਭੱਜ ਕਰਨ ਤੋਂ ਬਾਅਦ ਕ੍ਰਿਸ਼ਨ ਕੁਮਾਰ ਨਾਮੀ ਮੁਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਗਵਾਹ ਹੋਏ ਬੱਚੇ ਮਨੀਸ਼ ਕੁਮਾਰ ਤੋਂ ਇਲਾਵਾ ਇਕ ਹੋਰ ਬੱਚਾ ਉਸ ਕੋਲੋਂ ਬਰਾਮਦ ਹੋਇਆ ਹੈ। ਬੱਚਿਆਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਤੋਂ ਮਜ਼ਦੂਰੀ ਕਰਵਾਉਂਦਾ ਸੀ ਅਤੇ ਤਸੀਹੇ ਵੀ ਦਿੰਦਾ ਸੀ। 


Watch Live TV-