Ludhiana Crime News: ਲੁਧਿਆਣਾ ਪੁਲਿਸ ਨੇ ਭੱਜਦੇ ਹੋਏ ਦੋ ਮੁਲਜ਼ਮਾਂ ਕੀਤਾ ਕਾਬੂ, ਛੱਤ ਤੋਂ ਛਾਲ ਮਾਰਨ ਕਾਰਨ ਹੋਏ ਜ਼ਖ਼ਮੀ
Ludhiana Crime News: ਲੁਧਿਆਣਾ ਪੁਲਿਸ ਨੇ ਕਈ ਘਿਨੌਣੇ ਅਪਰਾਧਾਂ ਵਿੱਚ ਸ਼ਾਮਲ ਦੋ ਸ਼ਾਤਿਰ ਮੁਲਜ਼ਮਾਂ ਨੂੰ ਮੁਸਤੈਦੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਕਈ ਅਪਰਾਧਾਂ ਲਈ ਲੋੜੀਂਦੇ ਸਨ।
Ludhiana Crime News: ਲੁਧਿਆਣਾ ਪੁਲਿਸ ਨੇ ਕਈ ਘਿਨੌਣੇ ਅਪਰਾਧਾਂ ਵਿੱਚ ਸ਼ਾਮਲ ਦੋ ਸ਼ਾਤਿਰ ਮੁਲਜ਼ਮਾਂ ਨੂੰ ਮੁਸਤੈਦੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਉਪਰ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਇਹ ਦੋਵੇਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜ ਰਹੇ ਸਨ ਅਤੇ ਛੱਤ ਤੋਂ ਛਾਲ ਮਾਰਨ ਕਾਰਨ ਦੋਵੇਂ ਜ਼ਖ਼ਮੀ ਹੋ ਗਏ।
ਲੁਧਿਆਣਾ ਪੁਲਿਸ ਦੇ ਕਮਿਸ਼ਨਰ ਮਨਦੀਪ ਸਿੱਧੂ ਵੱਲੋਂ ਅੱਜ ਇੱਕ ਕਾਨਫਰੰਸ ਕਰਕੇ ਦੋ ਸ਼ਾਤਿਰ ਚੋਰੀ ਅਤੇ ਝਪਟਮਾਰੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਨਿਤਿਨ ਤੇ ਸੁਮੇਰ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਸਿਰਫ਼ ਲੁਧਿਆਣਾ ਹੀ ਨਹੀਂ ਇਨ੍ਹਾਂ ਵੱਲੋਂ ਹਰਿਆਣਾ, ਉੱਤਰ ਪ੍ਰਦੇਸ਼ ਤੇ ਆਸਪਾਸ ਦੇ ਸੂਬਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਇਥੋਂ ਤੱਕ ਕਿ ਨਿਤਿਨ ਉਪਰ ਕਤਲ ਦੇ ਵੀ ਦੋਸ਼ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਦ ਪੁਲਿਸ ਨੇ ਉਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਉਤੇ ਗ੍ਰਿਫ਼ਤਾਰ ਕਰਨ ਲਈ ਘੇਰਾ ਪਾਇਆ ਤਾਂ ਉਹ ਭੱਜਣ ਲਈ ਇੱਕ ਘਰ ਵਿੱਚ ਜਾ ਛੁਪ ਗਏ ਅਤੇ ਪੁਲਿਸ ਨੇ ਜਾ ਕੇ ਘੇਰਾ ਪਾ ਲਿਆ। ਦੋਵੇਂ ਮੁਲਜ਼ਮਾਂ ਪੁਲਿਸ ਤੋਂ ਬਚਣ ਲਈ ਘਰ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਦੋਵਾਂ ਦਾ ਪਹਿਲਾਂ ਇਲਾਜ ਕਰਵਾਇਆ। ਇੱਕ ਦੇ ਪੈਰ ਤੇ ਦੂਜੇ ਦੇ ਹੱਥ ਉਪਰ ਪਲਾਸਤਰ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੈ। ਇਨ੍ਹਾਂ ਵੱਲੋਂ ਹਾਲ ਹੀ ਵਿੱਚ ਪੰਜ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਦੇ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਗਲਤ ਅਨਸਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਗ਼ੈਰ ਸਮਾਜਿਕ ਅਨਸਰਾਂ ਵਿਰੁੱਧ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ