ਭਰਤ ਸ਼ਰਮਾ/ਲੁਧਿਆਣਾ : ਲੁਧਿਆਣਾ ਦੀ ਜਮਾਲਪੁਰ ਇਲਾਕੇ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ 2 ਬੱਚਿਆਂ ਦੀ ਮਾਂ ਨੂੰ ਇਕ ਤਰਫਾ ਪਿਆਰ ਕਰਨ ਵਾਲੇ ਸਿਰਫਿਰੇ ਆਸ਼ਿਕ ਨੇ ਮਾਂ ਦੇ ਮੰਨਾਂ ਕਰਨ 'ਤੇ ਉਸ ਦੇ ਦੋਵੇਂ ਬੱਚਿਆਂ ਦਾ ਕਤਲ ਕਰਕੇ ਖ਼ੁਦ ਨੂੰ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ,  ਬੱਚਿਆਂ ਦੀ ਮਾਂ ਦਾ  ਬੁਰਾ ਹਾਲ ਹੋ ਗਿਆ, ਬੱਚਿਆਂ ਉਮਰ 8 ਸਾਲ  ਅਤੇ 5 ਸਾਲ ਦੀ, ਦੋਵਾਂ ਦਾ ਚਾਕੂ ਨਾਲ ਗਲਾਂ ਦਬਾ ਕੇ ਬੇਰਹਿਮੀ ਨਾਲ  ਘਰ 'ਚ ਹੀ  ਕਤਲ ਕਰ ਦਿੱਤਾ,  ਫਿਰ ਆਪ ਵੀ ਫਾਹਾ ਲਾਕੇ ਖੁਦਕੁਸ਼ੀ ਕਰ ਲਈ   


COMMERCIAL BREAK
SCROLL TO CONTINUE READING

ਮਾਂ ਦਾ ਇਲਜ਼ਾਮ 


  ਔਰਤ ਨੇ ਦੱਸਿਆ ਕੀ ਗੁਆਂਢ ਵਿੱਚ ਰਹਿ ਰਿਹਾ ਸ਼ਖ਼ਸ ਇੱਕ ਸਾਲ ਤੋਂ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਉਸ ਦੇ ਵਾਰ- ਵਾਰ  ਮੰਨਾ ਕਰਨ 'ਤੇ ਜਦੋਂ ਉਹ ਨਾ ਹਟਿਆ ਤਾਂ ਅੰਤ ਉਸ ਨੇ ਆਪਣੇ ਮਕਾਨ ਦੇ ਮਾਲਕ ਨੂੰ ਕਿਹਾ ਕਿ ਇਸ ਨੂੰ ਵਿਹੜੇ ਵਿਚੋਂ ਕੱਢਿਆ ਜਾਵੇ ਜਿਸ ਤੋਂ ਬਾਅਦ ਮੁਲਜ਼ਮ ਨੇ  ਪਿੰਡ ਜਾਣ ਦੀ ਗਲ ਕਹੀ ਪਰ  ਸਵੇਰੇ ਜਦੋਂ ਪੀੜਿਤਾਂ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਤਾਂ ਮੁਲਜ਼ਮ ਨੇ  ਉਸ ਦੇ ਦੋਵੇਂ ਬੱਚਿਆਂ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ  ਗਲਾ ਚਾਕੂ ਨਾਲ ਕਟ ਕੇ ਉਨ੍ਹਾਂ ਨੂੰ ਜਾਨੋ ਮਾਰਨ ਤੋਂ ਬਾਅਦ ਖ਼ੁਦ ਵੀ ਫਾਹਾ ਲਾਕੇ ਆਪਣੇ ਜਾਣ ਦੇ ਦਿੱਤੀ,  ਬੱਚਿਆਂ ਦੀ ਉਮਰ 5 ਸਾਲ ਅਤੇ 8 ਸਾਲ ਹੈ । ਪੁਲਿਸ ਮੌਕੇ ਉਪਰ ਪਹੁੰਚ ਗਈ ਸੀ।


ਪੁਲਿਸ ਦਾ ਬਿਆਨ  


ADCP ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਵੱਲੋਂ ਇਸ ਸਬੰਧ ਵਿੱਚ ਕਦੇ ਵੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਸੀ, ਜੇਕਰ ਮਿਲੀ ਹੁੰਦੀ ਤਾਂ ਕਾਰਵਾਹੀ ਜ਼ਰੂਰ ਹੁੰਦੀ, ਮਹਿਲਾ ਮੁਲਜ਼ਮ ਦੇ ਇੰਨੇ ਖ਼ਤਰਨਾਕ ਇਰਾਦੇ ਨੂੰ ਭਾਪ ਨਹੀਂ ਸੱਕੀ, ਇੱਕ ਸਾਲ ਤੋਂ ਤੰਗ ਕਰ ਰਹੇ ਸਖ਼ਸ ਕਿਸਾਨ ਜੇਕਰ ਮਹਿਲਾ ਨੇ ਪਹਿਲਾਂ ਹਿਮਤ ਵਿਖਾਈ ਹੁੰਦੀ ਤਾਂ ਸ਼ਾਇਦ ਇਹ ਹਾਲ ਨਹੀਂ ਹੁੰਦਾ