Machhiwara News: 30 ਜੁਲਾਈ ਨੂੰ ਮਾਛੀਵਾੜਾ ਸਾਹਿਬ ਵਿਖੇ ਕਬਰਿਸਤਾਨ 'ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਇਸ ਨੌਜਵਾਨ ਦੀ ਬਾਂਹ ਉਤੇ ਸਰਿੰਜ ਲੱਗੀ ਹੋਈ ਸੀ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ ਸੀ। ਜਿਸ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਗਾਇਕਾ ਪਰਮਜੀਤ ਕੌਰ ਉਰਫ਼ ਪੰਮੀ ਵਾਸੀ ਰਹੀਮਾਬਾਦ ਖੁਰਦ ਤੇ ਉਸਦੇ ਸਾਥੀ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


COMMERCIAL BREAK
SCROLL TO CONTINUE READING

ਜਾਂਚ ਤੋਂ ਪਤਾ ਲੱਗਾ ਕਿ ਗਾਇਕਾ ਪੰਮੀ ਚਿੱਟੇ ਦੀ ਸਮੱਗਲਰ ਹੈ ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਸੀ। ਗਾਇਕਾ ਪੰਮੀ ਤੋਂ ਚਿੱਟਾ ਲੈ ਕੇ ਜਗਦੀਸ਼ ਨੇ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4-5 ਹੋਰ ਨੌਜਵਾਨ ਵੀ ਟੀਕਾ ਲਾਉਣ ਲਈ ਕਬਰਿਸਤਾਨ ਗਏ ਸੀ। ਕੁਲਦੀਪ ਸਿੰਘ ਨੇ ਪਹਿਲਾਂ ਉਥੇ ਟੀਕਾ ਲਾਇਆ।


ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜ਼ਮੀਨ 'ਤੇ ਡਿੱਗ ਗਿਆ। ਬਾਕੀ ਉਸ ਨੂੰ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਕੁਲਦੀਪ ਦੀ ਮੌਤ ਹੋ ਗਈ। ਇਸ ਮਾਮਲੇ 'ਚ ਕੁਲਦੀਪ ਦੇ ਨਾਲ ਨਸ਼ਾ ਕਰਨ ਗਏ ਨੌਜਵਾਨਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਕਾਲ ਡਿਟੇਲ ਤੋਂ ਬਾਅਦ ਪੁਲਿਸ ਨੂੰ ਲੀਡ ਮਿਲੀ ਸੀ। ਇਸ ਤੋਂ ਬਾਅਦ ਲਿੰਕ ਜੁੜਦਾ ਰਿਹਾ ਤੇ ਪਰਦਾਫਾਸ਼ ਹੋ ਗਿਆ।


ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਮੀਕਲ ਤੋਂ ਚਿੱਟਾ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੈਮੀਕਲ ਨਾਲ ਤਿਆਰ ਪਾਊਡਰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਦੀ ਮੌਤ ਹੋ ਗਈ। ਕੈਮੀਕਲ ਪਾਊਡਰ ਦੀ ਤਸਕਰੀ ਸਬੰਧੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਪਰਮਜੀਤ ਕੌਰ ਪੰਮੀ ਦੀ ਭੈਣ ਬੇਅੰਤ ਕੌਰ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚ ਹੀ ਨੌਜਵਾਨ ਨੂੰ ਨਸ਼ੀਲਾ ਪਦਾਰਥ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੇਅੰਤ ਦੇ ਘਰ ਟੀਕਾ ਲਾਉਣ ਤੋਂ ਬਾਅਦ ਨੌਜਵਾਨ ਦੀ ਮੌਤ ਹੋਣ 'ਤੇ ਲਾਸ਼ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਸੀ।


ਪੁਲਿਸ ਨੇ ਬੇਅੰਤ ਕੌਰ ਨੂੰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਜੋ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਦੋਵੇਂ ਮੁਲਜ਼ਮ ਭੈਣਾਂ ਨੇ ਪੁਲਿਸ ਤੋਂ ਬਚਣ ਲਈ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ। ਘਰ ਦੇ ਦੋਵੇਂ ਪਾਸੇ ਡੇਢ ਕਿਲੋਮੀਟਰ ਲੰਬੀ ਕੱਚੀ ਸੜਕ ਹੈ। ਮੀਂਹ ਵਿੱਚ ਚਿੱਕੜ ਹੋਣ ਕਾਰਨ ਕਾਰ ਵੀ ਘਰ ਨਹੀਂ ਜਾਂਦੀ। ਇਸੇ ਦਾ ਫਾਇਦਾ ਉਠਾ ਕੇ ਪਰਮਜੀਤ ਕੌਰ ਪੰਮੀ ਨਸ਼ੇ ਦੀ ਸਪਲਾਈ ਕਰਦੀ ਸੀ।


ਇਹ ਵੀ ਪੜ੍ਹੋ : Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ