Batala Murder Case: ਧੀ ਤੇ ਜਵਾਈ ਦੇ ਕਤਲ ਲਈ ਦਿੱਤੀ ਸੁਪਾਰੀ ਵਾਲੇ ਬਦਮਾਸ਼ਾਂ ਨੇ ਪਿਓ-ਮਾਂ ਨੂੰ ਮੌਤ ਦੇ ਘਾਟ ਉਤਾਰਿਆ
Batala Murder Case: ਬਟਾਲਾ ਪੁਲਿਸ ਨੇ ਨਜ਼ਦੀਕੀ ਪਿੰਡ ਵਿੱਚ ਪਤਨੀ-ਪਤਨੀ ਤੇ ਕਾਂਗਰਸੀ ਸਰਪੰਚ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Gurdaspur Murder Case: ਬੀਤੇ 10 ਅਗਸਤ ਨੂੰ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਮੀਕਾ ਵਿੱਚ ਪਤੀ-ਪਤਨੀ ਲਸ਼ਕਰ ਸਿੰਘ ਤੇ ਅਮਰੀਕ ਕੌਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਘਰ ਅੰਦਰ ਹੀ ਦੋਵਾਂ ਦੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਦਾ ਵਾਰਦਾਤ ਤੋਂ ਦਿਨ ਬਾਅਦ ਵਿੱਚ ਪਤਾ ਚੱਲਿਆ ਸੀ।
ਦੂਜਾ ਮਾਮਲਾ ਬੀਤੀ 14 ਅਗਸਤ ਨੂੰ ਪਿੰਡ ਸਦਾਰੰਗ ਤੋਂ ਸਾਹਮਣੇ ਆਇਆ ਸੀ ਜਿਸ ਵਿਚ ਪਿੰਡ ਦੇ ਕਾਂਗਰਸੀ ਸਰਪੰਚ ਬਲਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਵੇਂ ਹੀ ਮਾਮਲਿਆਂ ਨੂੰ ਸੁਲਝਾਉਂਦੇ ਹੋਏ ਬਟਾਲਾ ਪੁਲਿਸ ਨੇ ਪਤੀ-ਪਤਨੀ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਕੋਲੋਂ ਕਤਲ ਲਈ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ।
ਮ੍ਰਿਤਕ ਲਸ਼ਕਰ ਸਿੰਘ ਦੇ ਬੇਟੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਜੋ ਲਸ਼ਕਰ ਸਿੰਘ ਨੂੰ ਮਨਜ਼ੂਰ ਨਹੀਂ ਸੀ। ਇਸ ਨੂੰ ਲੈਕੇ ਲਸ਼ਕਰ ਸਿੰਘ ਨੇ ਆਪਣੀ ਬੇਟੀ ਅਤੇ ਜਵਾਈ ਦੇ ਕਤਲ ਦੀ ਸੁਪਾਰੀ ਸਰਵਣ ਸਿੰਘ ,ਬਲਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਦਿੱਤੀ ਸੀ ਪਰ ਇਨ੍ਹਾਂ ਤਿੰਨਾਂ ਨੇ ਬੇਟੀ ਤੇ ਜਵਾਈ ਦਾ ਕਤਲ ਨਹੀਂ ਕੀਤਾ। ਲਸ਼ਕਰ ਸਿੰਘ ਇਨ੍ਹਾਂ ਕੋਲੋਂ ਵਾਰ-ਵਾਰ ਪੈਸੇ ਵਾਪਸ ਮੰਗ ਰਿਹਾ ਸੀ ਜਿਸ ਤੋਂ ਤੰਗ ਆ ਕੇ ਇਨ੍ਹਾਂ ਤਿੰਨਾਂ ਨੇ ਮੌਕਾ ਦੇਖਦੇ ਹੋਏ ਲਸ਼ਕਰ ਸਿੰਘ ਅਤੇ ਉਸਦੀ ਪਤਨੀ ਅਮਰੀਕ ਕੌਰ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : Bhakra Dam News: ਬੀਬੀਐਮਬੀ ਦਾ ਬਿਆਨ; ਅਗਲੇ 4-5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ
ਇਨ੍ਹਾਂ ਤਿੰਨਾਂ ਵਿਚੋਂ ਸਰਵਣ ਸਿੰਘ ਤੇ ਬਲਰਾਜ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ ਤੇ ਫ਼ਰਾਰ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਸਦਾਰੰਗ ਦੇ ਕਾਂਗਰਸੀ ਸਰਪੰਚ ਬਲਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਕਾਬੂ ਕੀਤੇ ਲਖਵਿੰਦਰ ਸਿੰਘ ਲੱਖਾ ਨੇ ਜ਼ਮੀਨ ਉੱਤੇ ਸਰਪੰਚ ਤੋਂ ਕਰਜ਼ਾ ਲੈ ਰੱਖਿਆ ਸੀ ਅਤੇ ਲਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਬਲਜੀਤ ਸਿੰਘ ਧੋਖੇ ਨਾਲ ਉਸਦੀ ਜ਼ਮੀਨ ਵੇਚ ਦਿੱਤੀ ਹੈ ਅਤੇ ਨਾਲ ਹੀ ਮੁਲਜ਼ਮ ਸ਼ੱਕ ਕਰਦਾ ਸੀ ਕਿ ਬਲਜੀਤ ਸਿੰਘ ਦੇ ਸਬੰਧ ਉਸਦੀ ਭਰਜਾਈ ਨਾਲ ਹਨ। ਇਸ ਕਾਰਨ ਲਖਵਿੰਦਰ ਸਿੰਘ ਨੇ ਬਲਜੀਤ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ