Mumbai Bomb Threat News: ਮੁੰਬਈ ਟਰੈਫਿਕ ਪੁਲਿਸ ਨੂੰ ਬੰਬ ਲਗਾਉਣ ਦੀ ਧਮਕੀ ਵਾਲਾ ਮਿਲਿਆ ਸੰਦੇਸ਼, ਦਹਿਸ਼ਤ ਦਾ ਮਾਹੌਲ
Mumbai Bomb Threat News: ਮੁੰਬਈ ਟਰੈਫਿਕ ਪੁਲਿਸ ਨੂੰ ਬੰਬ ਲਗਾਉਣ ਦੀ ਧਮਕੀ ਵਾਲਾ ਸਦੇਸ਼ ਮਿਲਿਆ ਹੈ ਅਤੇ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
Mumbai Bomb Threat News: ਹਾਲ ਹੀ ਵਿੱਚ ਮੁੰਬਈ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦਰਅਸਲ ਇਹ ਧਮਕੀ ਮੁੰਬਈ ਟਰੈਫਿਕ ਪੁਲਿਸ ਕੰਟਰੋਲ ਰੂਮ ਨੂੰ ਮਿਲੀ ਹੈ। ਇਹ ਧਮਕੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਿਲੀ ਹੈ। ਧਮਕੀ ਦੇਣ ਵਾਲੇ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਮੁੰਬਈ ਸ਼ਹਿਰ 'ਚ ਛੇ ਥਾਵਾਂ 'ਤੇ ਬੰਬ ਰੱਖੇ ਗਏ ਹਨ। ਜਿਵੇਂ ਹੀ ਸ਼ਹਿਰ 'ਚ 6 ਥਾਵਾਂ 'ਤੇ ਬੰਬ ਰੱਖੇ ਜਾਣ ਦੀ ਖਬਰ ਮੁੰਬਈ ਟਰੈਫਿਕ ਪੁਲਿਸ ਕੰਟਰੋਲ ਰੂਮ ਨੂੰ (Mumbai Traffic Police Control Room) ਮਿਲੀ।
ਇਸ ਦੀ ਸੂਚਨਾ ਤੁਰੰਤ ਮੁੰਬਈ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਮੈਸੇਜ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੰਬਈ ਸ਼ਹਿਰ 'ਚ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਫੋਨ ਜਾਂ ਸੰਦੇਸ਼ ਆਇਆ ਹੈ। ਦਰਅਸਲ, ਇਸ ਤੋਂ ਪਹਿਲਾਂ ਮੁੰਬਈ ਪੁਲਿਸ ਅਤੇ ਕੰਟਰੋਲ ਰੂਮ ਨੂੰ ਧਮਕੀਆਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ; Himachal Weather Updates: ਭਾਰੀ ਬਰਫਬਾਰੀ ਨੇ ਹਿਮਾਚਲ 'ਚ 566 ਸੜਕਾਂ, 6 ਹਾਈਵੇਅ ਕੀਤੇ ਬੰਦ, ਬਿਜਲੀ ਸਪਲਾਈ ਹੋਈ ਪ੍ਰਭਾਵਿਤ