Navjot Singh Virk News: ਗਾਇਕ ਨਵਜੋਤ ਸਿੰਘ ਵਿਰਕ ਦੇ ਕਾਤਲ ਗ੍ਰਿਫਤਾਰ, 6 ਸਾਲ ਬਾਅਦ ਪੁਲਿਸ ਨੂੰ ਮਿਲੀ ਸਫ਼ਲਤਾ
Navjot Singh Virk News: 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਵਿਰਕ ਦਾ ਕਾਤਿਲ ਗ੍ਰਿਫ਼ਤਾਰ, DGP ਗੌਰਵ ਯਾਦਵ ਨੇ ਟਵੀਟ ਕਰ ਦਿੱਤੀ ਜਾਣਕਾਰੀ
Navjot Singh Virk News: ਮੋਹਾਲੀ ਦੇ ਡੇਰਾਬਸੀ ਵਿਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਮੌਕੇ SSP ਮੋਹਾਲੀ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦੇ ਹੋਏ ਕਿ ਨਵਜੋਤ ਸਿੰਘ ਜੋ ਕਿ ਗਾਇਕੀ ਲਾਈਨ ਵਿੱਚ ਆਪਣੇ ਇਸਾਪੁਰੀਆ ਨਾਮ ਤੇ ਜਾਣਿਆ ਜਾਂਦਾ ਸੀ। ਉਸ ਦਾ ਕਤਲ ਪੰਜਾਬ ਪੁਲਿਸ ਦੇ ਲਈ ਮਿਸਟਰੀ ਬਣਿਆ ਹੋਇਆ ਸੀ। ਉਸਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਨੇ ਟਰੇਸ ਕਰ ਲਿਆ ਹੈ। ਤਫਤੀਸ਼ ਦੌਰਾਨ ਟੀਮ ਨੇ ਕਤਲ ਕਰਨ ਵਾਲੇ ਦੋਸ਼ੀ ਅਭੀਸ਼ੇਕ ਉਰਫ ਰਜਤ ਰਾਣਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਦੋਸ਼ੀ ਅਭੀਸ਼ੇਕ ਨੇ ਆਪਣੇ ਦੋਸਤ ਸੋਰਵ ਦੇ ਨਾਲ ਮਿਲ ਕੇ ਈਸਾਪੁਰੀਆਂ ਦੀ ਕਾਰ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੌਰਾਨ ਉਨ੍ਹਾਂ ਸਿੰਗਰ ਦੇ ਨਾਲ ਹੱਥੋਂ ਪਾਈ ਹੋ ਗਈ, ਸੋਰਵ ਨੇ ਨਵਜੋਤ ਨੂੰ ਆਪਣੇ ਪਿਸਟਲ ਨਾਲ ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕਾ ਤੋ ਫਰਾਰ ਹੋ ਗਏ। ਅਭੀਸ਼ੋਕ ਦੇ ਸਾਥੀ ਸੋਰਵ ਵਾਸੀ ਸੁਲਤਾਨਪੁਰ ਬਰਵਾਲਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: Bony Ajnala News: ਡਰੱਗ ਮਾਮਲੇ ਵਿੱਚ ਬੀਜੇਪੀ ਆਗੂ ਬੋਨੀ ਅਜਨਾਲਾ SIT ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ
ਪੂਰਾ ਮਾਮਲਾ ਕੀ ਸੀ ?
ਸਿੰਗਰ ਦਾ 6 ਸਾਲ ਪਹਿਲਾਂ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਮੁਤਾਬਿਕ ਨਵਜੋਤ ਸਿੰਘ ਵਿਰਕ 28 ਮਈ 2018 ਨੂੰ ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਮਿਊਜ਼ਿਕ ਕਲਾਸ ਵਿੱਚ ਜਾਣ ਲਈ ਰਵਾਨਾ ਹੋਇਆ ਸੀ। ਉਸ ਨੇ 11 ਵਜੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਸੰਗੀਤ ਦੀ ਕਲਾਸ ਤੋਂ ਡੇਰਾਬੱਸੀ ਵਾਪਸ ਆ ਗਿਆ ਹੈ। ਉਹ ਕੁਝ ਸਮੇਂ ਬਾਅਦ ਘਰ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਉਸ ਦੀ ਭਾਲ ਵਿਚ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ 2 ਕਿਲੋਮੀਟਰ ਦੂਰ ਬਰਵਾਲਾ ਰੋਡ 'ਤੇ ਖੜ੍ਹੀ ਸੀ। ਜਦੋਂ ਉਨ੍ਹਾਂ ਨੇ ਨੇੜੇ-ਤੇੜੇ ਤਲਾਸ਼ੀ ਲਈ ਤਾਂ ਉਸ ਦੀ ਲਾਸ਼ ਵੀ ਖੂਨ ਨਾਲ ਲੱਥਪੱਥ ਪਈ ਮਿਲੀ। ਉਨ੍ਹਾਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੇ ਪੁਲਿਸ ਨੇ ਮੌਕੇ ਤੋਂ 0.9 ਐਮਐਮ ਬੋਰ ਦੇ ਪਿਸਤੌਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸੀ।
ਇਹ ਵੀ ਪੜ੍ਹੋ :Chandigarh News: ਪੰਜਾਬ ਯੂਨੀਵਰਸਿਟੀ ਦੀਆਂ ਸਿੰਡੀਕੇਟ ਚੋਣਾਂ 'ਤੇ ਪੰਜਾਬ-ਹਰਿਆਣਾ HC ਨੇ ਲਗਾਈ ਰੋਕ