NIA Action in Amritsar: ਐਨਆਈਏ ਨੇ ਅੱਤਵਾਦੀ ਗਤੀਵਿਧੀਆਂ `ਚ ਸ਼ਾਮਲ ਦੋ ਸਕੇ ਭਰਾਵਾਂ ਦਾ ਘਰ ਕੀਤਾ ਜ਼ਬਤ
NIA Action in Amritsar: ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਗ੍ਰਿਫਤਾਰ ਦੋ ਸਕੇ ਭਰਾਵਾਂ ਉਤੇ ਐਨਆਈਏ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਸਥਿਤ ਉਨ੍ਹਾਂ ਦਾ ਘਰ ਜ਼ਬਤ ਕਰ ਲਿਆ ਹੈ।
NIA Action in Amrtirsar: ਇੱਕ ਸੁੰਦਰ ਆਸ਼ਿਆਨਾ ਬਣਾਉਣਾ ਹਰ ਸਖ਼ਸ਼ ਦੀ ਜ਼ਿੰਦਗੀ ਦਾ ਸੁਪਨਾ ਹੁੰਦਾ ਹੈ ਅਤੇ ਉਹ ਇਸ ਸੁਪਨੇ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦਾ ਹੈ। ਲੋਕ ਘਰ ਬਣਾਉਣ ਲਈ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਲਗਾ ਦਿੰਦੇ ਹਨ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕਾਲੀ ਕਮਾਈ ਨਾਲ ਮਕਾਨ ਖੜ੍ਹੇ ਕਰਦੇ ਹਨ ਪਰ ਮਿਹਨਤ ਦੀ ਕਮਾਈ ਦੇ ਮੁਕਾਬਲੇ ਬੇਇਮਾਨੀ ਨਾਲ ਉਸਾਰੇ ਮਕਾਨਾਂ ਦੀਆਂ ਕੰਧਾਂ ਇੰਨੀਆਂ ਕਮਜ਼ੋਰ ਹੁੰਦੀਆਂ ਹਨ ਕਿ ਜਲਦ ਹੀ 'ਢਹਿਣ' ਲੱਗਦੀਆਂ ਹਨ। ਕਾਲੀ ਕਮਾਈ ਨਾਲ ਉਸਾਰੇ ਮਕਾਨ ਕਦੇ ਵੀ ਸਕੂਨ ਨਹੀਂ ਦਿੰਦੇ।
ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਉਤੇ ਜਾਂਚ ਏਜੰਸੀ ਨੇ ਦੋ ਸਕੇ ਭਰਾਵਾਂ ਦਾ ਘਰ ਜ਼ਬਤ ਕਰ ਲਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਪਾਕਿਸਤਾਨ ਸਪਾਂਸਰ ਕੀਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਭਰਾਵਾਂ ਦੇ ਘਰ ਅਟੈਚ ਕਰ ਦਿੱਤੇ ਹਨ।
ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਬਿਕਰਮਜੀਤ ਸਿੰਘ ਉਰਫ਼ ਵਿੱਕੀ ਤੇ ਉਸ ਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਦੀ ਰਿਹਾਇਸ਼ੀ ਜਾਇਦਾਦ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ 'ਅੱਤਵਾਦ ਦੀ ਕਮਾਈ' ਵਜੋਂ ਜ਼ਬਤ ਕੀਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਰਾਵਾਂ ਨੂੰ ਇਸ ਮਾਮਲੇ ਵਿੱਚ ਐਨਆਈਏ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਐਨਆਈਏ ਨੇ ਇਸ ਮਾਮਲੇ ਵਿੱਚ 7.5 ਏਕੜ ਜ਼ਮੀਨ, ਛੇ ਵਾਹਨ ਕੁਰਕ ਕੀਤੇ ਸਨ। 6.35 ਲੱਖ ਦੀ ਨਕਦੀ ਵੀ ਜ਼ਬਤ ਕੀਤੀ ਗਈ।
ਐਨਆਈਏ ਨੇ ਇਸ ਮਾਮਲੇ ਵਿੱਚ ਯੂਏਪੀਏ, ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ 13 ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਚਾਰ ਚਾਰਜਸ਼ੀਟਾਂ (ਤਿੰਨ ਸਪਲੀਮੈਂਟਰੀ) ਦਾਇਰ ਕੀਤੀਆਂ ਹਨ। 2020 'ਚ ਪੰਜਾਬ ਪੁਲਿਸ ਨੇ ਪਹਿਲਾ ਮਾਮਲਾ ਦਰਜ ਕੀਤਾ ਸੀ। ਬਾਅਦ 'ਚ 8 ਮਈ 2020 ਨੂੰ ਏਜੰਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਪਾਕਿਸਤਾਨ ਤੋਂ ਭਾਰਤ ਨੂੰ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਇੱਕ ਨਾਰਕੋ-ਅੱਤਵਾਦੀ ਮਾਡਿਊਲ ਦੁਆਰਾ ਰਚੀ ਗਈ ਸਾਜ਼ਿਸ਼ ਨਾਲ ਸਬੰਧਤ ਹੈ। ਸਰਹੱਦ ਪਾਰੋਂ ਦਰਾਮਦ ਕੀਤੇ ਨਮਕੀਨ ਦੀ ਆੜ ਵਿੱਚ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ। ਨਸ਼ਿਆਂ ਦੀ ਤਸਕਰੀ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਪੰਜਾਬ ਵਿੱਚ ਚੱਲ ਤੇ ਅਚੱਲ-ਜਾਇਦਾਦ ਬਣਾਉਣ ਲਈ ਵਰਤੀ ਜਾ ਰਹੀ ਸੀ।
ਇਹ ਵੀ ਪੜ੍ਹੋ : Punjab News: ਨਹਿਰੀ ਵਿਭਾਗ ਦੀ ਅਣਗਹਿਲੀ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ
ਇਸ ਤੋਂ ਇਲਾਵਾ ਕਸ਼ਮੀਰ ਵਿਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਸੰਗਠਨ ਦੇ ਅੱਤਵਾਦੀਆਂ ਨੂੰ ਵਿੱਤ ਮਦਦ ਦੇਣ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ। ਐਨਆਈਏ ਨੇ ਇਸ ਮਾਮਲੇ 'ਚ ਪਹਿਲਾਂ ਵੀ 60 ਕਨਾਲ 10 ਮਰਲੇ ਜ਼ਮੀਨ ਕੁਰਕ ਕੀਤੀ ਸੀ। ਛੇ ਵਾਹਨ ਅਤੇ 6,35,000 ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : Punjab Weather News: ਪੰਜਾਬ 'ਚ ਸਰਗਰਮ ਹੋਇਆ ਮਾਨਸੂਨ; ਭਾਰੀ ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ